09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਘੁੰਮਣ ਵਲੋਂ ਕਿ੍ਸ਼ਨਾ ਕਾਲੋਨੀ 'ਚ ਨਵੀਆਂ ਬਣਨ ਵਾਲੀਆਂ ਗਲੀਆਂ ਦੀ ਸ਼ੁਰੂਆਤ

ਅਜੀਤ ਡੈਸਕ 29-03-2026
ਦਸੂਹਾ, 28 ਮਾਰਚ (ਭੁੱਲਰ)-ਵਿਧਾਇਕ ਐਡਵੋਕੇਟ ਕਰਮਜੀਤ ਸਿੰਘ ਘੁੰਮਣ ਵਲੋਂ ਕਿ੍ਸ਼ਨਾ ਕਾਲੋਨੀ ਵਿਖੇ ਲਗਪਗ 30 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰ ਕਮਲਾਂ ਨਾਲ ਕੀਤੀ | ਇਸ ਮੌਕੇ ਉਨ੍ਹਾਂ ਕਿ੍ਸ਼ਨਾ ਕਾਲੋਨੀ ਦੇ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦਸੂਹਾ ਸ਼ਹਿਰ ਵਿਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਵਾਰਡ ਵਿਚ ਵੱਡੀ ਪੱਧਰ 'ਤੇ ਗਲੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਿਚ ਹਰ ਵਾਰਡ ਵਿਚ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਦਸੂਹਾ ਸ਼ਹਿਰ ਨੂੰ ਰੁਸ਼ਨਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਦਸੂਹਾ ਸ਼ਹਿਰ ਦੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਨਾਲ ਖ਼ੁਸ਼ ਹਨ ਅਤੇ ਸੰਤੁਸ਼ਟ ਹਨ | ਇਸ ਮੌਕੇ ਕਿ੍ਸ਼ਨਾ ਕਲੋਨੀ ਦੇ ਵਾਸੀਆਂ ਵਲੋਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਸੰਧੂ, ਕੌਂਸਲਰ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਮੀਤ ਪ੍ਰਧਾਨ ਨਗਰ ਕੌਂਸਲ ਦਸੂਹਾ, ਮੈਨੇਜਰ ਫ਼ਕੀਰ ਸਿੰਘ ਸਹੋਤਾ, ਮਾਸਟਰ ਪਰਮਿੰਦਰ ਸਿੰਘ, ਡਾਕਟਰ ਦੀਦਾਰ ਸਿੰਘ, ਕਮਲਪ੍ਰੀਤ ਸਿੰਘ ਹੈਪੀ, ਬੇਅੰਤ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਦਸੂਹਾ ਕਮਲ ਜਿੰਦਰ ਸਿੰਘ, ਕੌਂਸਲਰ ਸੰਤੋਖ ਸਿੰਘ ਤੋਖੀ, ਕੌਂਸਲਰ ਬੰਟੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਤਰਸੇਮ ਪੱਪੂ ਸਰਬ ਸੰਮਤੀ ਨਾਲ ਸਹਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਖਾਟੀ ਵਿਖੇ ਧਾਰਮਿਕ ਸਮਾਗਮ 30 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।