09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਤਰਸੇਮ ਪੱਪੂ ਸਰਬ ਸੰਮਤੀ ਨਾਲ ਸਹਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ

ਅਜੀਤ ਡੈਸਕ 29-03-2026
ਟਾਂਡਾ ਉੜਮੁੜ, 28 ਮਾਰਚ (ਭਗਵਾਨ ਸਿੰਘ ਸੈਣੀ)- ਸਹਾਰਾ ਵੈੱਲਫੇਅਰ ਕਲੱਬ ਦੀ ਮੀਟਿੰਗ ਟਾਂਡਾ ਵਿਖੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਕਲੱਬ ਵਲੋਂ ਇਲਾਕੇ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦਿੰਦੇ ਹੋਏ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ | ਸਹਾਰਾ ਵੈੱਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਲੱਬ ਵਿਚ ਨਿਰਸਵਾਰਥ ਸੇਵਾ ਕਰ ਰਹੇ ਤਰਸੇਮ ਪੱਪੂ ਨੂੰ ਸਰਬ ਸੰਮਤੀ ਨਾਲ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਤਰਸੇਮ ਪੱਪੂ ਮਿਹਨਤ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਸਹਾਰਾ ਵੈੱਲਫੇਅਰ ਕਲੱਬ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਣਗੇ | ਇਸ ਮੌਕੇ ਤਰਸੇਮ ਪੱਪੂ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵਲੋਂ ਸੌਂਪੀ ਗਈ ਇਹ ਜ਼ਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਕਲੱਬ ਵੱਲੋਂ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਸਵੈ ਸੇਵੀ ਕੰਮਾਂ ਨੂੰ ਹੋਰ ਵਧ ਚੜ ਕੇ ਅੱਗੇ ਤੋਰਨਗੇ | ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ, ਲਾਟੀ ਮੈਦਾਨ, ਰਜਿੰਦਰ ਮਾਰਸ਼ਲ, ਸੇਵਾ ਸਿੰਘ, ਨਵਦੀਪ ਕੁਮਾਰ, ਸ਼ਿਤਰੂ ਆਤਮਜੀਤ ਸੋਢੀ, ਬੱਬੂ ਸੰਧਾਵਾਲੀਆ, ਜੈਨ, ਡੇ ਜੀ ਸੋਨੰੂ ਸਿੰਘ, ਪੰਕਜ ਕੁਮਾਰ, ਬਲਜੀਤ ਸੈਣੀ, ਰਵਿੰਦਰ ਸਿੰਘ, ਮਹਿੰਦਰ ਪਾਲ, ਮੈਦਾਨ ਸੋਭਤੀ ਗੋਪਾਲ ਮਹਿਰਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਨੌਮੀ ਮੌਕੇ ਹਾਜੀਪੁਰ 'ਚ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਕਿ੍ਸ਼ਨਾ ਕਾਲੋਨੀ 'ਚ ਨਵੀਆਂ ਬਣਨ ਵਾਲੀਆਂ ਗਲੀਆਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।