09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਰਾਜਾ ਗਿੱਲ ਨੇ ਸੜਕ ਦੇ ਕੰਮ ਦਾ ਕੀਤਾ ਉਦਘਾਟਨ

ਅਜੀਤ ਡੈਸਕ 29-03-2026
ਗੜ੍ਹਦੀਵਾਲਾ, 28 ਮਾਰਚ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਪੰਡੋਰੀ ਅਟਵਾਲ ਤੋਂ ਕੰਢੀ ਕੈਨਾਲ ਤੱਕ ਬਣਾਈ ਜਾ ਰਹੀ ਸੜਕ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆਂ ਕਿ ਇਹ ਸੜਕ ਜਿਸ ਦੀ ਲੰਬਾਈ 2.75 ਕਿੱਲੋਮੀਟਰ ਹੈ ਇਸ 'ਤੇ 1.2 ਕਰੋੜ ਰੁਪਏ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ 'ਆਪ' ਸਰਕਾਰ ਵਲੋਂ ਪੰਜਾਬ ਦੀਆਂ ਲਿੰਕ ਸੜਕਾਂ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਵਿਧਾਇਕ ਰਾਜਾ ਗਿੱਲ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕੁਲਦੀਪ ਸਿੰਘ ਮਿੰਟੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰ ਸਿੰਘ ਸ਼ੇਖ਼ਾਂ ਸੰਮਤੀ ਮੈਂਬਰ, ਜੈਬਾ ਬਾਹਟੀਵਾਲ, ਸਰਪੰਚ ਅੰਕਿਤ ਸ਼ਰਮਾ, ਦਰਸ਼ਵੀਰ ਸਿੰਘ ਐਸ.ਡੀ.ਓ., ਮਨਿੰਦਰ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਪੰਚ, ਗੌਰਵ, ਸਰਬਜੀਤ ਸਿੰਘ ਡੀ.ਪੀ., ਹਰਕਮਲ ਸਿੰਘ, ਉਂਕਾਰ, ਜਗਜੀਤ ਸਿੰਘ ਲੰਬੜਦਾਰ, ਨਵੀ ਅਟਵਾਲ, ਨਿਰਮਲ ਸਿੰਘ, ਕੁਲਵਿੰਦਰ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਨੇ ਅੰਤਰਰਾਸ਼ਟਰੀ ਉਪਭੋਗਤਾ ਅਧਿਕਾਰ ਦਿਵਸ 2026 ਮਨਾਇਆ ਅਗਲੀ ਖ਼ਬਰ ਰਾਮ ਨੌਮੀ ਮੌਕੇ ਹਾਜੀਪੁਰ 'ਚ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।