09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੀ. ਏ. ਵੀ. ਕਾਲਜ ਦਸੂਹਾ ਨੇ ਅੰਤਰਰਾਸ਼ਟਰੀ ਉਪਭੋਗਤਾ ਅਧਿਕਾਰ ਦਿਵਸ 2026 ਮਨਾਇਆ

ਅਜੀਤ ਡੈਸਕ 29-03-2026
ਦਸੂਹਾ, 28 ਮਾਰਚ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ 'ਦਾ ਇਕਨਾਮਿਕ ਸੁਸਾਇਟੀ' ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਉਪਭੋਗਤਾ ਅਧਿਕਾਰ ਦਿਵਸ ਕਾਲਜ ਦੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਤੇ ਸੁਸਾਇਟੀ ਦੇ ਮੁਖੀ ਡਾ. ਅਨੂੰ ਬਜਾਜ ਦੀ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿੰਦੇ ਹੋਏ ਮਿਆਦ ਖ਼ਤਮ ਵਸਤੂਆਂ ਨੂੰ ਖ਼ਰੀਦਣ ਸਮੇਂ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ | 'ਦਾ ਇਕਨਾਮਿਕ ਸੁਸਾਇਟੀ' ਦੇ ਮੁਖੀ ਡਾ. ਅਨੂ ਬਜਾਜ ਦੁਆਰਾ ਸਾਡੇ ਛੇ ਪ੍ਰਮੁੱਖ ਅਧਿਕਾਰਾਂ ਜਿਵੇਂ ਕਿ ਸੁਰੱਖਿਆ ਦਾ ਅਧਿਕਾਰ, ਚੋਣ ਦਾ ਅਧਿਕਾਰ, ਸੁਣਵਾਈ ਦਾ ਅਧਿਕਾਰ, ਸ਼ਿਕਾਇਤ ਨਿਵਾਰਨ ਦਾ ਅਧਿਕਾਰ, ਖਪਤਕਾਰ ਸਿੱਖਿਆ ਦਾ ਅਧਿਕਾਰ ਤੇ ਜਾਣਕਾਰੀ ਦਾ ਅਧਿਕਾਰ ਆਦਿ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕਰਵਾਇਆ ਗਿਆ | ਇਸ ਮੌਕੇ ਬੀ. ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਮੁਸਕਾਨ ਅਤੇ ਬਿਪਾਸ਼ਾ ਤੇ ਬੀ. ਏ. ਭਾਗ ਤੀਜਾ ਦਾ ਵਿਦਿਆਰਥੀ ਉਂਕਾਰ ਸਿੰਘ ਆਦਿ ਵਲੋਂ ਪਰਚੇ ਵੀ ਪੜ੍ਹੇ ਗਏ | ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਆਰਜ਼ੂ ਦੁਆਰਾ ਬਾਖ਼ੂਬੀ ਨਿਭਾਈ ਗਈ |
ਪਿਛਲੀ ਖ਼ਬਰ ਦਸੂਹਾ ਹਲਕੇ 'ਚ ਵੱਡਾ ਸਿਆਸੀ ਝਟਕਾ, ਪਿੰਡ ਸਾਹੂ ਦੀ ਪੰਚਾਇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਸੜਕ ਦੇ ਕੰਮ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।