11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਰਾਜਾ ਗਿੱਲ ਵਲੋਂ ਡੱਫਰ ਵਿਖੇ ਬਣਨ ਵਾਲੇ ਖੇਡ ਮੈਦਾਨ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 29-03-2026
ਗੜ੍ਹਦੀਵਾਲਾ 28 ਮਾਰਚ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਪਿੰਡ ਡੱਫਰ ਵਿਖੇ 48 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿਚ ਵਿਸ਼ੇਸ਼ ਖੇਡ ਮੈਦਾਨ ਬਣਾਏ ਜਾ ਰਹੇ ਹਨ | ਉਨਾਂ ਕਿਹਾ ਕਿ ਪਿੰਡ ਡੱਫਰ ਦੇ ਅਗਾਂਹ ਵਧੂ ਸੋਚ ਰੱਖਣ ਵਾਲਿਆਂ ਹਸਤੀਆਂ ਵੱਲੋਂ ਵੀਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ | ਇਸ ਮੌਕੇ ਪਿ੍ੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਨੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਧੰਨਵਾਦ ਕੀਤਾ ਅਤੇ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਜਲਦ ਤੋਂ ਜਲਦ ਹੱਲ ਕਰਾਉਣ ਦੀ ਮੰਗ ਕੀਤੀ | ਇਸ ਮੌਕੇ ਸਰਪੰਚ ਸਤਨਾਮ ਸਿੰਘ, ਸ਼ੁਭਮ ਸਹੋਤਾ ਗੜਦੀਵਾਲਾ, ਜ਼ਿਲਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ, ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ, ਡਾ. ਸਵਿੰਦਰ ਸਿੰਘ ਲਾਖਾ, ਬਲਜਿੰਦਰ ਸਿੰਘ ਟੈਂਕੀ, ਕਮਲਜੀਤ ਸਿੰਘ ਮਨੀ ਪੰਚ, ਮਨੋ ਵਿਗਿਆਨੀ ਹਰਜੋਤ ਸਿੰਘ ਸਹੋਤਾ, ਪੰਚ ਅਮਨਦੀਪ ਸਿੰਘ, ਪੰਚ ਜੁਗਰਾਜ ਸਿੰਘ, ਜਰਨੈਲ ਸਿੰਘ ਜੈਲਾ, ਸਰਬਜੀਤ ਸਿੰਘ ਸਾਬੀ, ਦਲਜੀਤ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ ਰਾਜੂ, ਹਰਦੀਪ ਸਿੰਘ ਪਿੰਕੀ ਸਾਬਕਾ ਸਰਪੰਚ, ਭਾਈ ਗੁਰਦੀਪ ਸਿੰਘ ਖ਼ਾਲਸਾ, ਮਨਿੰਦਰ ਸਿੰਘ, ਕੁਲਵੰਤ ਸਿੰਘ, ਪੰਚ ਗੁਰਦੇਵ ਸਿੰਘ, ਕਰਤਾਰ ਸਿੰਘ ਕਾਰੀ, ਭਾਈ ਅਮਰੀਕ ਸਿੰਘ, ਗਿਆਨੀ ਬਗੀਚਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਸਾਲਾਨਾ ਨਤੀਜਿਆਂ ਦਾ ਐਲਾਨ ਅਗਲੀ ਖ਼ਬਰ ਸੰਤੋਸ਼ ਚੌਧਰੀ ਵਲੋਂ ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।