07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦਸਮੇਸ਼ ਸਮਾਜ ਸੇਵਕ ਸੁਸਾਇਟੀ ਮਸੀਤੀ ਦੀ ਇਕੱਤਰਤਾ ਹੋਈ

ਅਜੀਤ ਡੈਸਕ 12-04-2026
ਅੱਡਾ ਸਰਾਂ, 11 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਦਸਮੇਸ਼ ਸਮਾਜ ਸੇਵਕ ਸੁਸਾਇਟੀ ਮਸੀਤੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸੁਸਾਇਟੀ ਦੇ ਦਫ਼ਤਰ ਵਿਖੇ ਹੋਈ | ਪ੍ਰਧਾਨ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਇਹ ਤੈਅ ਹੋਇਆ ਕਿ ਸੁਸਾਇਟੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਇਆ ਜਾਂਦਾ ਸਾਲਾਨਾ ਸਮਾਗਮ 14 ਅਪ੍ਰੈਲ ਨੂੰ ਹੋਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣਗੇ ਅਤੇ 14 ਅਪ੍ਰੈਲ ਨੂੰ ਭੋਗ ਪੈਣ ਉਪਰੰਤ ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਹਰ ਸਾਲ ਵਾਂਗ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਹੋਰ ਵਿਚਾਰਾਂ ਕੀਤੀਆਂ ਗਈਆਂ ਤੇ ਪ੍ਰਬੰਧਕਾਂ ਦੀ ਡਿਊਟੀ ਲਗਾਈ ਗਈ | ਇਸ ਮੌਕੇ ਸੈਕਟਰੀ ਐਡਵੋਕੇਟ ਹਰਜੋਤ ਕਮਲ ਸਿੰਘ, ਮਲਵਿੰਦਰ ਸਿੰਘ ਜੇ.ਈ, ਪਟਵਾਰੀ ਸਤਵਿੰਦਰ ਸਿੰਘ, ਪ੍ਰਧਾਨ ਗੁਰਦੇਵ ਸਿੰਘ, ਚੈਂਚਲ ਸਿੰਘ, ਜੀਤ ਸਿੰਘ, ਰਜਿੰਦਰ ਸਿੰਘ, ਸਰਵਣ ਸਿੰਘ, ਨਰਿੰਦਰ ਸਿੰਘ ਬਿੱਲੂ, ਹਰਭਜਨ ਸਿੰਘ, ਅਮਰੀਕ ਸਿੰਘ, ਬਲਜੀਤ ਸਿੰਘ ਸੁਖਨਿੰਦਰ ਸਿੰਘ ਕਲੋਟੀ, ਸੁਖਵਿੰਦਰ ਸਿੰਘ ਬੱਬੂ, ਬਹਾਦਰ ਸਿੰਘ, ਬਿਕਰਮਜੀਤ ਸਿੰਘ, ਜੋਬਨ ਸੈਣੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਘਰੈਲੂ ਗੈਸ ਦੀ ਸਪਲਾਈ ਤੋਂ ਪੇ੍ਰਸ਼ਾਨ ਖਪਤਕਾਰਾਂ ਨੇ ਧੀਮਾਨ ਦੀ ਅਗਵਾਈ 'ਚ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਰਾਮਪੁਰ ਸੈਣੀਆਂ ਵਿਖੇ ਗਲੀ ਸੜੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।