ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਹੋਇਆ ਜ਼ਖ਼ਮੀ
ਕਾਠਗੜ੍ਹ, 17 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਦਿਨ ਪ੍ਰਤੀ ਦਿਨ ਰੌਂਗ ਸਾਈਡ ਤੋਂ ਹਾਈਵੇ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਵੱਧਣ ਕਾਰਨ ਰੋਜ਼ਾਨਾ ਹੀ ਹਾਦਸਿਆਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ। ਲੋਕਾਂ ਵੱਲੋਂ ਰੌਂਗ ਸਾਈਡ ਆਉਣ ਦੇ ਚਲਦਿਆਂ ਹੀ ਅੱਜ ਚੰਡੀਗੜ੍ਹ-ਨਵਾਂਸ਼ਹਿਰ ਹਾਈਵੇ ਮਾਰਗ ’ਤੇ ਪਿੰਡ ਜਮੀਤਗੜ੍ਹ ਦੇ ਨਜ਼ਦੀਕ ਰੌਂਗ ਸਾਈਡ ਆ ਰਹੇ ਇੱਕ ਟਰੈਕਟਰ-ਟਰਾਲੀ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ।
ਅਜੀਤ ਡੈਸਕ
18-11-2026