ਦਸੂਹਾ ਕ੍ਰਿਕਟ ਅਕੈਡਮੀ ਵਲੋਂ ਅੰਡਰ-16 ਲੀਗ ਟੀ-20 ਕ੍ਰਿਕਟ ਟੂਰਨਾਮੈਂਟ 25 ਤੱਕ
ਦਸੂਹਾ, 17 ਨਵੰਬਰ (ਭੁੱਲਰ)- ਦਸੂਹਾ ਕ੍ਰਿਕਟ ਅਕੈਡਮੀ ਵਲੋਂ ਲਾਇਨਜ਼ ਕਲੱਬ ਦਸੂਹਾ ਦੇ ਸਹਿਯੋਗ ਨਾਲ ਨੌਜਵਾਨਾਂ ਵਿਚ ਕ੍ਰਿਕਟ ਦੀ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਦਸੂਹਾ ਕ੍ਰਿਕਟ ਅਕੈਡਮੀ ਵੱਲੋਂ 17 ਤੋਂ 25 ਨਵੰਬਰ 2026 ਤੱਕ ਅੰਡਰ-16 ਲੀਗ ਟੀ-20 ਕ੍ਰਿਕਟ ਟੂਰਨਾਮੈਂਟ ਪੰਚਾਇਤ ਸੰਮਤੀ ਸਟੇਡੀਅਮ, ਕ੍ਰਿਸ਼ਨਾ ਕਲੋਨੀ ਦੇ ਸਾਹਮਣੇ, ਦਸੂਹਾ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸੂਹਾ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਅਤੇ ਡੀ.
ਮ
ਮਿਲਨ ਸਿੰਘ ਚੀਮਾ
18-11-2026
ਦਸੂਹਾ, 17 ਨਵੰਬਰ (ਭੁੱਲਰ)- ਦਸੂਹਾ ਕ੍ਰਿਕਟ ਅਕੈਡਮੀ ਵਲੋਂ ਲਾਇਨਜ਼ ਕਲੱਬ ਦਸੂਹਾ ਦੇ ਸਹਿਯੋਗ ਨਾਲ ਨੌਜਵਾਨਾਂ ਵਿਚ ਕ੍ਰਿਕਟ ਦੀ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਉੱਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਦਸੂਹਾ ਕ੍ਰਿਕਟ ਅਕੈਡਮੀ ਵੱਲੋਂ 17 ਤੋਂ 25 ਨਵੰਬਰ 2026 ਤੱਕ ਅੰਡਰ-16 ਲੀਗ ਟੀ-20 ਕ੍ਰਿਕਟ ਟੂਰਨਾਮੈਂਟ ਪੰਚਾਇਤ ਸੰਮਤੀ ਸਟੇਡੀਅਮ, ਕ੍ਰਿਸ਼ਨਾ ਕਲੋਨੀ ਦੇ ਸਾਹਮਣੇ, ਦਸੂਹਾ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸੂਹਾ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਅਤੇ ਡੀ.ਸੀ.ਏ. (ਰਜਿ. ਸੋਸਾਇਟੀ, ਸਥਾਪਨਾ 2016) ਦੇ ਸੰਸਥਾਪਕ ਮਿਲਨ ਸਿੰਘ ਚੀਮਾ ਨੇ ਦੱਸਿਆ ਕਿ ਇਸ ਲੀਗ ਵਿਚ ਕੁੱਲ 8 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ ਗਰੁੱਪ ਏ ਅਤੇ ਗਰੁੱਪ ਬੀ ਵਿਚ ਵੰਡਿਆ ਜਾਵੇਗਾ। ਦੋਵਾਂ ਗਰੁੱਪਾਂ ਦੀਆਂ ਟੀਮਾਂ ਰਾਊਂਡ ਰੌਬਿਨ ਫਾਰਮੈਟ ਅਨੁਸਾਰ ਆਪਸ ਵਿਚ ਮੁਕਾਬਲੇ ਖੇਡਣਗੀਆਂ। ਹਰੇਕ ਗਰੁੱਪ ਵਿਚੋਂ ਪਹਿਲੇ ਦੋ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ ਅਤੇ ਜੇਤੂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਹੋਵੇਗਾ। ਟੂਰਨਾਮੈਂਟ ਵਿਚ ਜੇਤੂ ਟੀਮ ਲਈ 15,000 ਰੁਪਏ ਅਤੇ ਉਪ-ਜੇਤੂ ਟੀਮ ਲਈ 10,000 ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ। ਇਸ ਤੋਂ ਇਲਾਵਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਵਿਸ਼ੇਸ਼ ਇਨਾਮ ਵੀ ਰੱਖੇ ਗਏ ਹਨ। ਉਨ੍ਹਾਂ ਨੇ ਇਲਾਕੇ ਦੀਆਂ ਸਮੂਹ ਕ੍ਰਿਕਟ ਅਕੈਡਮੀਆਂ, ਕੋਚਾਂ, ਖਿਡਾਰੀਆਂ ਅਤੇ ਮਾਪਿਆਂ ਨੂੰ ਇਸ ਟੂਰਨਾਮੈਂਟ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ।