07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖਪਤਕਾਰ ਗੈਸ ਏਜੰਸੀ ਨਾਲ ਸਹਿਯੋਗ ਕਰਨ- ਭੇਲਾ

ਅਜੀਤ ਡੈਸਕ 12-04-2026
ਹਰਿਆਣਾ, 11 ਅਪ੍ਰੈਲ (ਹਰਮੇਲ ਸਿੰਘ ਖੱਖ)-ਅਮਰੀਕਾ-ਈਰਾਨ, ਇਜਰਾਇਲ-ਅਮਰੀਕਾ ਲੜਾਈ ਦੇ ਚੱਲਦੇ ਦੇਸ਼ ਅੰਦਰ ਗੈੱਸ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਸਬੰਧ 'ਚ ਭੇਲਾ ਗੈੱਸ ਏਜੰਸੀ ਹਰਿਆਣਾ ਦੇ ਮਾਲਕ ਕੁਲਵੰਤ ਸਿੰਘ ਭੇਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਐਸਮਾ ਲੱਗਿਆ ਹੋਇਆ ਹੈ ਅਤੇ ਇਸ ਔਖੇ ਸਮੇਂ ਖਪਤਕਾਰਾਂ ਨੂੰ ਗੈੱਸ ਏਜੰਸੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖਪਤਕਾਰਾਂ ਵਲੋਂ ਕਮਰਸ਼ੀਅਲ ਸਿਲੰਡਰ ਨਾ ਮਿਲਣ ਕਰ ਕੇ ਘਰੇਲੂ ਗੈੱਸ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਏਜੰਸੀ ਵਲੋਂ ਘਰੇਲੂ ਗੈੱਸ ਦਾ ਕੰਟਰੋਲ ਕਰਨ ਲਈ 25 ਤੋਂ 45 ਦਿਨ ਦੀ ਬੁਕਿੰਗ ਦਾ ਸਮਾਂ ਕਰ ਦਿੱਤਾ ਗਿਆ ਹੈ ਜਦਕਿ ਵਪਾਰਕ ਸਿਲੰਡਰ ਦੀ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆ ਰਹੀ | ਉਨ੍ਹਾਂ ਨੇ ਖਪਤਕਾਰਾਂ ਕੋਲੋਂ ਇਸ ਔਖੇ ਸਮੇਂ ਦੌਰਾਨ ਸਹਿਯੋਗ ਦੀ ਮੰਗ ਕੀਤੀ |
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਰਕਾਰ ਤੋਂ ਮੰਗਾਂ ਤੁਰੰਤ ਹੱਲ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਦੇਹਰੀਆਂ ਲੋਅਰ ਸਕੂਲ ਦੀ ਸੁਨੈਨਾ ਠਾਕੁਰ ਨੇ ਜ਼ਿਲ੍ਹੇ ਵਿਚ ਅੱਵਲ ਆ ਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।