12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਵਰਕਰਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 13-04-2026

ਮੁਕੇਰੀਆਂ, 12 ਅਪ੍ਰੈਲ (ਰਾਮਗੜ੍ਹੀਆ)-ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਵਰਕਰਾਂ ਦੀ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਛੰਨੀ ਨੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਅਤੇ ਜ਼ਿਲ੍ਹਾ ਸਕੱਤਰ ਸੰਜੀਵ ਆਨੰਦ ਵੀ ਮੌਜੂਦ ਸਨ | ਇਸ ਮੌਕੇ ਰਾਈਸ ਮਿੱਲਰਜ਼ ਦੇ ਵਰਕਰਾਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸ਼ੈਲਰ ਮਾਲਕ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਤੋਂ ਕੋਈ ਰਾਹਤ ਜਾਂ ਸਹੂਲਤ ਨਾ ਮਿਲਣ ਕਾਰਨ ਨਿਰਾਸ਼ ਹੋ ਰਹੇ ਹਨ | ਪਿਛਲੇ ਸਾਲ ਸਬੰਧਿਤ ਵਿਭਾਗਾਂ ਵੱਲੋਂ ਸ਼ੈਲਰਾਂ ਵਿਚ ਕਣਕ ਸਟੋਰ ਕਰਨ ਲਈ ਕੋਈ ਕਿਰਾਇਆ ਨਾ ਦੇਣ ਕਾਰਨ ਸ਼ੈਲਰ ਮਾਲਕਾਂ ਨੂੰ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੀਟਿੰਗ ਵਿਚ ਫ਼ੈਸਲਾ ਕੀਤਾ ਕਿ ਹੁਣ ਸ਼ੈਲਰ ਮਾਲਕ ਆਪਣੇ ਸ਼ੈਲਰਾਂ ਵਿਚ ਕਣਕ ਸਟੋਰ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੂੰ ਪਿਛਲੇ ਸਾਲ ਦਾ ਬਕਾਇਆ ਅਜੇ ਤੱਕ ਨਹੀਂ ਮਿਲਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪਿਛਲੇ ਬਕਾਏ ਨਹੀਂ ਮਿਲ ਜਾਂਦੇ, ਸ਼ੈਲਰਾਂ ਵਿਚ ਕਣਕ ਸਟੋਰ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਣਕ ਅਕਤੂਬਰ ਮਹੀਨੇ ਤੱਕ ਨਹੀਂ ਬੀਜੀ ਜਾਂਦੀ, ਜਿਸ ਕਾਰਨ ਕਣਕ ਕੀੜਿਆਂ ਨਾਲ ਪ੍ਰਭਾਵਿਤ ਹੋ ਜਾਂਦੀ ਹੈ, ਖੇਤਾਂ ਵਿਚ ਬਿਜਾਈ ਕਰਨ ਵਿਚ ਭਾਰੀ ਮੁਸ਼ਕਲਾਂ ਆਉਂਦੀਆਂ ਹਨ, ਕੀੜੇ ਵੀ ਖੇਤਾਂ ਵਿਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ | ਉਨ੍ਹਾਂ ਨੇ ਸਬੰਧਿਤ ਵਿਭਾਗਾਂ ਤੋਂ ਉਨ੍ਹਾਂ ਦੇ ਪੁਰਾਣੇ ਬਕਾਏ ਅਦਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਮੌਕੇ 'ਤੇ ਮੌਜੂਦ ਕਾਮਿਆਂ ਵਿਚ ਅਮਨ ਓਹਰੀ, ਲਲਿਤ ਜੋਸ਼ੀ, ਅਮਨਦੀਪ ਭੰਗਾਲਾ, ਵਿੱਕੀ ਮਹਿਤਾ, ਰਮਨ ਡੋਗਰਾ ਅਤੇ ਹੋਰ ਸ਼ਾਮਲ ਸਨ |

ਪਿਛਲੀ ਖ਼ਬਰ ਆਈ. ਪੀ. ਐੱਸ. ਅਫ਼ਸਰ ਬਣ ਕੇ ਸੇਵਾ ਕਰਨਾ ਚਾਹੁੰਦਾ ਹੈ ਰੋਹਨ ਪੁਰੀ ਅਗਲੀ ਖ਼ਬਰ ਸੰਤ ਬਾਬਾ ਬਲਵੰਤ ਸਿੰਘ ਗੁਰਮਤਿ ਸੰਗੀਤ ਅਕੈਡਮੀ ਦਾ ਉਦਘਾਟਨ 13 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।