12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਆਈ. ਪੀ. ਐੱਸ. ਅਫ਼ਸਰ ਬਣ ਕੇ ਸੇਵਾ ਕਰਨਾ ਚਾਹੁੰਦਾ ਹੈ ਰੋਹਨ ਪੁਰੀ

ਅਜੀਤ ਡੈਸਕ 13-04-2026

ਬੀਣੇਵਾਲ, 12 ਅਪ੍ਰੈਲ (ਬੈਜ ਚੌਧਰੀ)-ਸ਼ੀਲਾ ਦੇਵੀ ਮਾਡਲ ਹਾਈ ਸਕੂਲ ਪਿੰਡ ਬੀਣੇਵਾਲ ਦੇ ਵਿਦਿਆਰਥੀ ਰੋਹਨ ਪੁਰੀ ਪੁੱਤਰ ਰਜਨੀਸ਼ ਕੁਮਾਰ ਪੁਰੀ ਵਾਸੀ ਬੀਣੇਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜੇ ਮੁਤਾਬਿਕ 600 'ਚੋਂ 593 ਅੰਕ ਪ੍ਰਾਪਤ ਕਰਕੇ ਸੂਬਾ ਪੱਧਰ 'ਤੇ 33ਵੀਂ ਰੈਂਕਿੰਗ ਦੇ ਨਾਲ 7ਵਾਂ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਟਾੱਪ ਕੀਤਾ ਨੇ ਆਪਣੀ ਸਫਲਤਾ ਪਿੱਛੇ ਆਪਣੇ ਮਾਤਾ-ਪਿਤਾ ਤੇ ਸਕੂਲ ਸਟਾਫ਼ ਦੀ ਸਖ਼ਤ ਮਿਹਨਤ ਦੱਸਦਿਆਂ ਕਿਹਾ ਕਿ ਉਸ ਨੇ ਮਾਤਾ ਪਿਤਾ ਤੇ ਸਟਾਫ਼ ਦੀ ਯੋਗ ਅਗਵਾਈ ਵਿਚ ਸਖ਼ਤ ਮਿਹਨਤ ਕੀਤੀ, ਜਿਸ ਦਾ ਨਤੀਜਾ ਸਾਹਮਣੇ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਰੋਹਨ ਪੁਰੀ ਦਾ ਮੂੰਹ ਮਿੱਠਾ ਕਰਵਾਇਆ ਗਿਆ | ਰੋਹਨ ਪਰੀ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰਕੇ ਯੂ.ਪੀ.ਐਸ.ਸੀ. ਕਲੀਅਰ ਕਰਕੇ ਆਈ.ਪੀ.ਐਸ. ਅਫ਼ਸਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ | ਜ਼ਿਕਰਯੋਗ ਹੈ ਕਿ ਰੋਹਨ ਪੁਰੀ ਦਾ ਵੱਡਾ ਭਰਾ ਸ਼ਿਵਾਂਸ਼ ਪੁਰੀ ਵੀ ਸਾਲ 2024 ਵਿਚ ਦਸਵੀਂ ਜਮਾਤ 'ਚ ਪੜ੍ਹਦਿਆਂ 96.31 ਫ਼ੀਸਦੀ ਅੰਕ ਲੈ ਕੇ ਬਲਾਕ 'ਚੋਂ ਅੱਵਲ ਆਇਆ ਸੀ |

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਮੋਟਰਸਾਈਕਲ-ਸਕੂਟਰ ਰੈਲੀ ਕੱਢੀ ਅਗਲੀ ਖ਼ਬਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਵਰਕਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।