10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦਾਣਾ ਮੰਡੀ ਖੋਖਰ ਵਿਖੇ ਕਣਕ ਦੀ ਆਮਦ ਸ਼ੁਰੂ

ਅਜੀਤ ਡੈਸਕ 13-04-2026
ਚੌਲਾਂਗ, 12 ਅਪ੍ਰੈਲ (ਸੁਖਦੇਵ ਸਿੰਘ)-ਦਾਣਾ ਮੰਡੀ ਖੋਖਰ ਵਿਖੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਦਾਣਾ ਮੰਡੀ ਖੋਖਰ ਵਿਖੇ ਸਮੂਹ ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਕਣਕ ਦੀ ਫ਼ਸਲ ਸਾਫ਼ ਤੇ ਸੁੱਕਾ ਕੇ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਤੋਂ ਜਲਦੀ ਵਾਪਸ ਭੇਜਿਆ ਜਾ ਸਕੇ | ਇਸ ਵਾਰ ਮੌਸਮ ਦੇ ਰੋਜ਼ਾਨਾ ਬਦਲਣ ਕਰਕੇ ਇਲਾਕੇ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਕਿਸਾਨਾਂ ਦੀ ਇਹੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਕਣਕ ਦੀ ਫ਼ਸਲ ਸਾਂਭੀ ਜਾਵੇ | ਇਸ ਵਾਰ ਕਣਕ ਦੀ ਫ਼ਸਲ ਦਾ ਝਾੜ ਵਧੀਆ ਨਿਕਲਣ ਦੀ ਪੂਰੀ ਸੰਭਾਵਨਾ ਹੈ | ਇਸ ਮੌਕੇ ਸਮੂਹ ਆੜ੍ਹਤੀਆਂ ਵਲੋਂ ਫ਼ਸਲ ਲੈਣ ਕੇ ਪਹੁੰਚੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੈਂ ਹਮੇਸ਼ਾ ਖੜ੍ਹਾਂ- ਸੰਧੂ ਅਗਲੀ ਖ਼ਬਰ ਘਰ ਖੜੇ੍ਹ ਟਿੱਪਰ ਦੇ ਆਨਲਾਈਨ 15000 ਦੇ ਕੱਟੇ 3 ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।