09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਰਤਾਰ ਮੈਮੋਰੀਅਲ ਹਸਪਤਾਲ ਨੇ ਮੁਕੀਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 13-04-2026
ਹਰਿਆਣਾ, 12 ਅਪ੍ਰੈਲ (ਹਰਮੇਲ ਸਿੰਘ ਖੱਖ)-ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਵਲੋਂ ਪਿੰਡ ਮੁਕੀਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿੱਥੇ ਆਏ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਉਂਕਾਰ ਸਿੰਘ ਤੱਗੜ, ਐੱਮ.ਡੀ. ਕਰਨ ਤੱਗੜ ਨੇ ਦੱਸਿਆ ਕਿ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ (ਨਜ਼ਦੀਕ ਸੀਕਰੀ) ਵੱਲੋਂ ਮਨੁੱਖਤਾ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਜਿੱਥੇ ਬਹੁਤ ਹੀ ਘੱਟ ਖ਼ਰਚ 'ਤੇ ਇਲਾਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਵਲੋਂ ਇਲਾਕੇ ਅੰਦਰ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹੀ ਪਿੰਡ ਮੁਕੀਮਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿੱਥੇ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਉਂਕਾਰ ਸਿੰਘ ਤੱਗੜ, ਐੱਮ.ਡੀ ਪਰਮਵੀਰ ਜਗਤ, ਦਵਿੰਦਰ ਸਿੰਘ ਤੱਗੜ, ਮਾ: ਗੁਰਦਿਆਲ ਸਿੰਘ ਗੁਰਾਇਆਂ, ਡਾ. ਅੰਮਿ੍ਤ ਸੁਮਨ, ਡਾ. ਅਮਨਦੀਪ ਮਾਨ, ਡਾ. ਮਨਹਮ, ਡਾ. ਕਰਨ ਸੈਣੀ, ਗਗਨ, ਮਨਪ੍ਰੀਤ ਕੌਰ, ਜਸ਼ਨਦੀਪ ਕੌਰ, ਗੁਰਦੀਪ ਕੌਰ, ਜੈਸਮੀਨ, ਮਨਰੂਪ ਕੌਰ, ਤਰਲੋਕ ਸਿੰਘ, ਸਰਪੰਚ ਮਨਜੀਤ ਕੌਰ, ਮਾ: ਸ਼ਿੰਗਾਰਾ ਸਿੰਘ, ਨੰ: ਜਸਪਾਲ ਸਿੰਘ, ਮਾ: ਸੁਖਦੇਵ ਸਿੰਘ, ਰਾਜਪਾਲ ਸਿੰਘ ਪੰਚ, ਸੁਖਦੇਵ ਸਿੰਘ ਧਨੀ, ਸਾਹਿਲਵੀਰ ਸਿੰਘ, ਅਰਮਾਨ ਸਿੰਘ, ਜਸਕੀਰਤ ਸਿੰਘ, ਮੋਹਨ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਕੁਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਆਯੂਸ਼ਮਾਨ ਆਰੋਗਿਆ ਕੇਂਦਰ ਭੰਗਾਲਾ ਵਿਖੇ ਟੀਕਾਕਰਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।