28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਧਾਇਕ ਘੁੰਮਣ ਨੇ ਪਿੰਡ ਦੁਮੋਆਲ ਨੂੰ 3 ਲੱਖ ਰੁਪਏ ਦਾ ਚੈੱਕ ਦਿੱਤਾ

ਅਜੀਤ ਡੈਸਕ 18-04-2026
ਤਲਵਾੜਾ, 17 ਅਪ੍ਰੈਲ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦਾਤਾਰਪੁਰ ਦੇ ਗੁਆਂਢੀ ਪਿੰਡ ਦੁਮੋਆਲ ਦੇ ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਨੂੰ ਵਾਲੀਬਾਲ ਗਰਾਊਾਡ ਦੀ ਉਸਾਰੀ 3 ਲੱਖ ਰੁਪਏ ਦਾ ਚੈੱਕ ਦਿੱਤਾ | ਸਰਪੰਚ ਠਾ. ਕੰਵਰ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਧਾਇਕ ਐਡ. ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ | ਐਡ. ਘੁੰਮਣ ਨੇ ਕਿਹਾ ਕਿ ਭਵਿੱਖ ਵਿਚ ਵੀ ਪਿੰਡ ਦੁਮੋਆਲ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪਿੰਡ ਦੁਮੋਆਲ ਦੇ ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ | ਉਹ ਸਮੇਂ-ਸਮੇਂ ਸਿਰ ਮੈਨੂੰ ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਦੱਸਦੇ ਰਹਿੰਦੇ ਹਨ | ਇਸ ਮੌਕੇ ਬੀ.ਡੀ.ਪੀ.ਓ. ਵਿਕਰਮਜੀਤ, ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ, ਮੈਂਬਰ ਪੰਚਾਇਤ ਮੈਂਬਰ ਰਮੇਸ਼ ਸਿੰਘ, ਪੰਚਾਇਤ ਮੈਂਬਰ ਰੀਨੂੰ ਰਾਣੀ, ਪੰਚਾਇਤ ਮੈਂਬਰ ਊਸ਼ਾ ਰਾਣੀ, ਪੰਚਾਇਤ ਵਿਜੈ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ, ਕੈਲਾਸ਼ ਭੂਸ਼ਨ ਆਦਿ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਨੇ ਬਿਛੋਹੀ ਸਕੂਲ 'ਚ ਨਵੀਂ ਲਾਇਬ੍ਰੇਰੀ, ਲੈਬਾਰਟਰੀ ਤੇ ਕਲਾਸ ਰੂਮ ਵਿਦਿਆਰਥੀਆਂ ਨੂੰ ਕੀਤੇ ਸਮਰਪਿ... ਅਗਲੀ ਖ਼ਬਰ ਟਰਾਲੀ ਚੋਰੀ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਹੋਵੇ- ਐਡਵੋਕੇਟ ਜੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।