25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਨੂੰ ਇਕੱਠੇ ਹੋਣਾ ਪਵੇਗਾ- ਜਸਵੀਰ ਸਿੰਘ ਗੜ੍ਹੀ

ਅਜੀਤ ਡੈਸਕ 18-04-2026
ਗੜ•ਸ਼ੰਕਰ, 17 ਅਪ੍ਰੈਲ (ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿ੍ਤ ਕੰੁਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ•ੀ ਦਾ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗੜ•ੀ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਨੇ ਕਿਹਾ ਕਿ ਜਿਵੇਂ ਕਲਗ਼ੀਧਰ ਪਾਤਸ਼ਾਹ ਵਲੋਂ ਚਮਕੌਰ ਦੀ ਗੜ•ੀ 'ਚ ਗ਼ਰੀਬ ਸਿੱਖਾਂ ਨੂੰ ਕਲਗ਼ੀ ਦੇਣ ਦੀ ਗੱਲ ਕੀਤੀ ਸੀ, ਉੱਥੇ ਤਰ•ਾਂ ਬਨਾਰਸ ਕਾਂਸ਼ੀ ਦੀ ਧਰਤੀ 'ਤੇ ਸ੍ਰੀ ਗੁਰੂ ਰਵਿਦਾਸ ਜੀ ਨੇ ਰਾਜ ਭਾਗ ਦੀ ਗੱਲ ਕਰਦਿਆਂ ਆਖਿਆ ਸੀ ਕਿ ਮੈਂ ਇਕ ਐਹੋ ਜਿਹਾ ਰਾਜ ਵੇਖਣਾ ਚਾਹੁੰਦਾ ਹੈ ਜਿੱਥੇ ਕਿਸੇ ਨੂੰ ਰੋਟੀ ਤੋਂ ਬਿਨਾਂ ਭੁੱਖੇ ਪੇਟ ਨਾ ਸੌਣਾ ਪਵੇ, ਛੋਟੇ ਵੱਡੇ ਊਚ ਨੀਚ ਦਾ ਕੋਈ ਪਾੜਾ ਨਾ ਰਹੇ, ਹਰੇਕ ਨਾਗਰਿਕ ਲਈ ਜ਼ਿੰਦਗੀ ਜਿਊਣ ਦੇ ਹੱਕ ਬਰਾਬਰ ਹੋਣ, ਉਸੇ ਵਿਚਾਰਧਾਰਾ ਨੂੰ ਭਾਰਤ ਅੰਦਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਅੱਗੇ ਤੋਰਦਿਆਂ ਸਭ ਨੂੰ ਜ਼ਿੰਦਗੀ ਜਿਊਣ ਦੇ ਬਰਾਬਰ ਹੱਕ ਲੈ ਕੇ ਦਿੱਤੇ ਪਰ ਕੇਂਦਰ ਦੀਆਂ ਹਾਕਮ ਜਮਾਤਾਂ ਨੇ ਉਨ•ਾਂ ਦੇ ਬਣਾਏ ਸੰਵਿਧਾਨ ਨੂੰ ਸਹੀ ਅਰਥਾਂ 'ਚ ਲਾਗੂ ਕੀਤਾ ਹੁੰਦਾ ਸਰਬ ਸਮਾਜ ਦੀ ਅੱਜ ਦਸ਼ਾ ਹੋਰ ਹੋਣੀ ਸੀ | ਉਨ•ਾਂ ਕਿਹਾ ਕਿ ਐੱਸ.ਸੀ. ਕਮਿਸ਼ਨ ਪੰਜਾਬ ਵਲੋਂ ਪੰਜਾਬ ਅੰਦਰ ਇਕ ਲਹਿਰ ਤਿਆਰ ਕੀਤੀ ਜਾ ਰਹੀ ਹੈ, ਜਗ•ਾ ਜਗ•ਾ ਵਲੰਟੀਅਰ ਤਿਆਰ ਕੀਤੇ ਜਾ ਰਹੇ ਹਨ ਜਿਹੜੇ ਹਰੇਕ ਦੁਖੀ ਵਿਅਕਤੀ ਤੱਕ ਆਪਣੀ ਪਹੁੰਚ ਬਰਕਰਾਰ ਕਰਨਗੇ | ਉਨ•ਾਂ ਕਿਹਾ ਕਿ ਅਜਿਹਾ ਕਰਨ ਨਾਲ ਲੋਕਾਂ ਦੇ ਚੰਡੀਗੜ• ਜਾਣ ਦੇ ਗੇੜੇ ਵੀ ਘਟਣਗੇ ਤੇ ਇਨਸਾਫ਼ ਜਲਦੀ ਮਿਲਣ ਦੀ ਆਸ ਵੀ ਬੱਝੇਗੀ | ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਐੱਸ.ਸੀ. ਕਮਿਸ਼ਨ ਦੇ ਵੱਧ ਤੋਂ ਵੱਧ ਵਲੰਟੀਅਰ ਤਿਆਰ ਕੀਤੇ ਜਾਣ | ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ, ਕੇਂਦਰੀ ਪ੍ਰਧਾਨ ਐੱਲ.ਆਰ. ਵਿਕਦੀ, ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਨਾਜ਼ਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਅਮਲੀਜਾਮਾ ਪਹਿਨਾਉਣ ਦੇ ਲਈ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨਾ ਹੋਵੇਗਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਜਸਵੀਰ ਸਿੰਘ ਗੜ•ੀ, ਗੁਰਲਾਲ ਸੈਲਾ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਉਕਤ ਆਗੂਆਂ ਤੋਂ ਇਲਾਵਾ ਬਾਬਾ ਜਗਦੀਸ਼ ਕੁਮਾਰ, ਗੁਰਬਖ਼ਸ਼ ਸਿੰਘ ਮਹੇ, ਸੁਰਜੀਤ ਖ਼ਾਨਪੁਰੀ, ਦਲਵੀਰ ਰਾਜੂ, ਰਸ਼ਪਾਲ ਰਾਜੂ ਡਾਇਰੈਕਟਰ, ਤਾਰਾ ਚੰਦ ਬੇਗਮਪੁਰਾ ਟਾਈਗਰ ਫੋਰਸ, ਸੰਤ ਗਿਰਧਾਰੀ ਲਾਲ ਹੈੱਡ ਗ੍ਰੰਥੀ, ਦਿਆਨ ਚੰਦ ਬੰਗਾ, ਸੁਖਚੈਨ ਸਿੰਘ ਕਾਲਾ, ਸੰਤ ਕਰਮ ਚੰਦ ਮੁੱਖ ਕੈਸ਼ੀਅਰ, ਸੰਤ ਨਿਰੰਜਣ ਸਿੰਘ, ਡੀ.ਐੱਸ.ਪੀ. ਹਰਬੰਸ ਸਿੰਘ, ਮੇਜਰ ਸਿੰਘ, ਡਾ. ਬਹਾਦਰ ਸਿੰਘ, ਅਮਰੀਕ ਘੁਲਾਲ, ਅਮਰੀਕ ਜੱਸਲ, ਮਨਜੀਤ ਮੁੱਗੋਵਾਲ, ਰਾਜ ਕੁਮਾਰ ਡੋਗਰਪੁਰ, ਪੀ.ਐੱਲ. ਸੂਦ, ਵਿੱਕੀ ਜਲੋਟਾ, ਰਮੇਸ਼ ਕਾਨੂੰਗੋ ਪ੍ਰਧਾਨ ਹਿਮਾਚਲ ਪ੍ਰਦੇਸ਼, ਪਿੰਕਾ ਹਿਮਾਚਲ, ਮਹੇਸ਼ ਸੂਦ, ਜਰਨੈਲ ਸਿੰਘ ਕੁੱਲੇਵਾਲ ਤੇ ਹੋਰ ਆਗੂ ਹਾਜ਼ਰ ਹੋਏ |
ਪਿਛਲੀ ਖ਼ਬਰ ਜਸਵੀਰ ਸਿੰਘ ਪੰਜਾਬ ਕਾਂਗਰਸ ਸੇਵਾ ਦਲ ਦੇ ਸਟੇਟ ਸੈਕਟਰੀ ਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।