25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜਸਵੀਰ ਸਿੰਘ ਪੰਜਾਬ ਕਾਂਗਰਸ ਸੇਵਾ ਦਲ ਦੇ ਸਟੇਟ ਸੈਕਟਰੀ ਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਯੁਕਤ

ਅਜੀਤ ਡੈਸਕ 18-04-2026
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੇਵਾ ਦਲ ਵਲੋਂ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸੀ ਆਗੂ ਜਸਵੀਰ ਸਿੰਘ 'ਔਲਖ' ਪੁਰਖੋਵਾਲ ਨੂੰ ਕਾਂਗਰਸ ਸੇਵਾ ਦਲ ਦਾ ਸਟੇਟ ਸੈਕਟਰੀ ਅਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ | ਆਪਣੀ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਦਾ ਦਿਲੋਂ ਧੰਨਵਾਦ ਕਰਦਿਆਂ ਜਸਵੀਰ ਸਿੰਘ 'ਔਲਖ' ਪੁਰਖੋਵਾਲ ਨੇ ਇਹ ਮੇਰੇ ਲਈ ਇਕ ਅਹੁਦਾ ਨਹੀਂ, ਸਗੋਂ ਲੋਕਾਂ ਦੀ ਸੇਵਾ ਦਾ ਵੱਡਾ ਮੌਕਾ ਹੈ | ਉਨ੍ਹਾਂ ਪਾਰਟੀ ਵਲੋਂ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ, ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕ ਲਈ ਡਟ ਕੇ ਖੜ•ੇ ਹੋਣਾ ਮੇਰਾ ਇੱਕੋ ਇੱਕ ਮਕਸਦ ਹੈ | ਉਨ੍ਹਾਂ ਕਿਹਾ ਕਿ ਮੈਂ ਗੱਲਾਂ ਨਹੀਂ, ਪਾਰਟੀ ਲਈ ਕੰਮ ਕਰਾਂਗਾ, ਗੜ੍ਹਸ਼ੰਕਰ ਤੋਂ ਲੈ ਕੇ ਪੂਰੇ ਪੰਜਾਬ ਤੱਕ, ਅਸੀਂ ਸੰਗਠਨ ਨੂੰ ਨਵੀਂ ਤਾਕਤ ਦਿੰਦਿਆਂ, ਨਵੀਂ ਦਿਸ਼ਾ ਅਤੇ ਨਵੀਂ ਸੋਚ ਦੇ ਨਾਲ ਅੱਗੇ ਵਧਾਂਗੇ | ਪੁਰਖੋਵਾਲ ਨੇ ਕਿਹਾ ਕਿ ਅਸੀਂ ਕਿਸੇ ਵੀ ਚੁਣੌਤੀ ਤੋਂ ਡਰਨ ਵਾਲੇ ਨਹੀਂ, ਲੋਕਾਂ ਦੇ ਹੱਕਾਂ ਲਈ ਹਰ ਮੋਰਚੇ 'ਤੇ ਡਟ ਕੇ ਲੜਾਂਗੇ | ਇਹ ਸਿਰਫ਼ ਸ਼ੁਰੂਆਤ ਹੈ, ਅੱਗੇ ਹੋਰ ਵੱਡੇ ਕਦਮ ਚੁੱਕੇ ਜਾਣਗੇ | ਜਸਵੀਰ ਸਿੰਘ ਪੁਰਖੋਵਾਲ ਦਾ ਸਟੇਟ ਜਨਰਲ ਸੈਕਟਰੀ ਅਤੇ ਹਲਕਾ ਇੰਚਾਰਜ ਬਣਨ 'ਤੇ ਮਹਿੰਦਰ ਸਿੰਘ ਪੁਰਖੋਵਾਲ, ਆਰ. ਪੀ. ਸੋਨੀ, ਗੁਰਜੀਤ ਸਿੰਘ ਰਾਜ ਭੱਜਲ, ਕ੍ਰਿਸ਼ਨ ਕੁਮਾਰ ਸਹੋਤਾ, ਸੁਨੀਤਾ ਮੇਘੋਵਾਲ, ਦੀਪਾ ਗੜ੍ਹਸ਼ੰਕਰ, ਹਰਦੀਪ ਸੈਣੀ, ਅਜੀਤ ਸਿੰਘ ਮੋਹਣਵਾਲ, ਹਰਮੇਸ਼ ਹਾਜੀਪੁਰ ਵਲੋਂ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਕਾਇਆ ਕਲਪ 'ਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ- ਡਾ. ਮਨਮੋਹਨ ਸਿੰਘ ਅਗਲੀ ਖ਼ਬਰ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਨੂੰ ਇਕੱਠੇ ਹੋਣਾ ਪਵੇਗਾ- ਜਸਵੀਰ ਸਿੰਘ ਗੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।