26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਬਸਪਾ ਦੇ ਸੰਘਰਸ਼ ਦੀ ਜਿੱਤ-ਡਾ. ਅਵਤਾਰ ਸਿੰਘ ਕਰੀਮਪੁਰੀ

ਅਜੀਤ ਡੈਸਕ 19-04-2026
ਗੜ੍ਹਸ਼ੰਕਰ, 18 ਅਪ੍ਰੈਲ (ਧਾਲੀਵਾਲ)-ਬਹੁਜਨ ਸਮਾਜ ਪਾਰਟੀ ਵਲੋਂ ਪਿੰਡ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਗੜ੍ਹਸ਼ੰਕਰ ਵਿਖੇ ਡੀ.ਐੱਸ.ਪੀ. ਦਫ਼ਤਰ ਅੱਗੇ ਦਿੱਤਾ ਜਾ ਰਿਹਾ ਦਿਨ-ਰਾਤ ਦਾ ਧਰਨਾ ਦੋਸ਼ੀਆਂ ਦੀ ਗਿ੍ਫ਼ਤਾਰੀ ਨਾਲ ਇਤਿਹਾਸਕ ਜਿੱਤ ਵਜੋਂ ਸਮਾਪਤ ਕੀਤਾ ਗਿਆ | ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰਨਾ ਦਾ ਐਲਾਨ ਕੀਤਾ ਗਿਆ | ਬਸਪਾ ਦੇ ਭਰਵੇਂ ਇਕੱਠ ਵਾਲੇ ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਬਸਪਾ ਦੇ ਸੰਘਰਸ਼ ਦੀ ਜਿੱਤ ਹੈ | ਧਰਨੇ 'ਚ ਸਟੇਟ ਜਨਰਲ ਸਕੱਤਰ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਪ੍ਰਵੀਨ ਬੰਗਾ ਸਟੇਟ ਜਨਰਲ ਸਕੱਤਰ, ਬਲਵਿੰਦਰ ਬਿੱਟਾ ਸਟੇਟ ਜਨਰਲ ਸੈਕਟਰੀ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਰਜਿੰਦਰ ਸਿੰਘ ਨਾਨੇੜੀਆਂ ਸਟੇਟ ਜਨਰਲ ਸਕੱਤਰ, ਹਰਭਜਨ ਬਲਾਲੋ ਸਟੇਟ ਜਨਰਲ ਸਕੱਤਰ, ਮਨਿੰਦਰ ਸ਼ੇਰਪੁਰੀ ਸਟੇਟ ਸੈਕਟਰੀ, ਸੈਕਟਰੀ ਰਣਵੀਰ ਬੱਬਰ, ਵਿਧਾਨ ਸਭਾ ਦੇ ਇੰਚਾਰਜ ਬਖਸ਼ੀਸ਼ ਭੀਮ, ਰਵਿੰਦਰ ਬੀਹੜਾਂ, ਅਸ਼ੋਕ ਬਡੇਸਰੋਂ ਮਾ. ਮਲਕੀਤ ਸਿੰਘ, ਹਰਕਤ ਦਾਸ ਜ਼ਿਲ੍ਹਾ ਪ੍ਰਧਾਨ, ਹਰਭਜਨ ਕਲੇਰ, ਲੇਖ ਰਾਜ ਜਮਾਲਪੁਰੀ, ਕੌਂਸਲਰ ਚਰਨਜੀਤ ਲਾਲ, ਕੌਂਸਲਰ ਬੀਬੀ ਅਮਨਦੀਪ ਕੌਰ ਜਲੰਧਰ, ਸ਼ਲਿੰਦਰ ਕੁਮਾਰ ਪ੍ਰਧਾਨ ਜਲੰਧਰ ਤੇ ਹੋਰ ਆਗੂ ਤੇ ਬਸਪਾ ਵਰਕਰ ਧਰਨੇ 'ਚ ਹਾਜ਼ਰ ਹੋਏ |
ਪਿਛਲੀ ਖ਼ਬਰ ਵਿਦਿਆਰਥੀ ਡਾ. ਬੀ. ਆਰ. ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਪੇ੍ਰਰਨਾ ਲੈਣ-ਸਾਂਪਲਾ ਅਗਲੀ ਖ਼ਬਰ ਸੂਬੇ 'ਚ ਲੰਬੇ ਬਿਜਲੀ ਕੱਟਾਂ ਨੇ ਖੋਲ੍ਹੀ ਸਰਕਾਰ ਦੇ ਦਾਅਵਿਆਂ ਦੀ ਪੋਲ-ਢਾਡੇਕਟਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।