22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅਧਿਆਪਕਾਂ ਦੀ ਜਨਗਣਨਾ 'ਤੇ ਡਿਊਟੀ ਲਗਾਉਣ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਪਵੇਗਾ ਮਾੜਾ ਅਸਰ– ਪਿ੍ੰ. ਗੁਰਦਿਆਲ ਸਿੰਘ <br/>

ਅਜੀਤ ਡੈਸਕ 29-04-2026
ਮੁਕੇਰੀਆਂ, 28 ਅਪ੍ਰੈਲ (ਰਾਮਗੜ੍ਹੀਆ)-ਜਨ-ਗਣਨਾ 2027 ਲਈ ਬਿਨਾਂ ਕਿਸੇ ਹੋਰ ਵਿਭਾਗ ਦੇ ਕੇਵਲ ਸਿੱਖਿਆ ਵਿਭਾਗ ਤੋਂ ਅਧਿਆਪਕਾਂ ਨੂੰ ਹੀ ਜਨਗਣਨਾ ਡਿਊਟੀਆਂ 'ਤੇ ਲਗਾਏ ਜਾਣ ਕਰਕੇ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈਣਾ ਲਾਜ਼ਮੀ ਹੈ | ਇਹ ਪ੍ਰਗਟਾਵਾ ਪਿ੍ੰਸੀਪਲ ਗੁਰਦਿਆਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਅੰਦਰ ਸਕੂਲਾਂ ਵਿਚ ਪੂਰਾ ਸਟਾਫ਼ ਦੇਣ ਵਿਚ ਪਹਿਲਾਂ ਹੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਪਈ ਹੈ | ਹਜ਼ਾਰਾਂ ਸਕੂਲ ਮੁਖੀਆਂ ਤੋਂ ਵਾਂਝੇ ਤੇ ਪੰਜ-ਪੰਜ ਜਮਾਤ ਨੂੰ ਕੇਵਲ ਇਕ ਅਧਿਆਪਕ ਪੜ੍ਹਾਉਣ ਦੀ ਵਿਵਸਥਾ ਹੈ | ਉੱਪਰੋਂ ਪੰਜਾਬ ਸਰਕਾਰ ਦਾ ਇੱਕਤਰਫ਼ਾ ਅਧਿਆਪਕ ਵਰਗ ਨੂੰ ਜਨਗਣਨਾ ਲਈ ਡਿਊਟੀਆਂ 'ਤੇ ਲਾਉਣਾ ਉਚਿੱਤ ਨਹੀਂ ਹੈ | ਗ਼ਰੀਬ ਪਰਿਵਾਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਵਿੱਦਿਆ ਗ੍ਰਹਿਣ ਕਰਨ ਤੋਂ ਪਹਿਲਾਂ ਹੀ ਅਸਮਰਥ ਹਨ | ਜੇਕਰ ਸਮੁੱਚਾ ਅਧਿਆਪਕ ਵਰਗ ਹੀ ਜਨਗਣਨਾ ਲਈ ਲੱਗ ਗਿਆ ਤਾਂ ਹਜ਼ਾਰਾਂ ਸਕੂਲਾਂ ਨੂੰ ਤਾਲਾ ਲੱਗਣਾ ਲਾਜ਼ਮੀ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜਨਗਣਨਾ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਵੰਡ ਕੇ ਡਿਊਟੀਆਂ 'ਤੇ ਲਾਉਣਾ ਚਾਹੀਦਾ ਹੈ |




ਪਿਛਲੀ ਖ਼ਬਰ ਰਾਕੇਸ਼ ਮੇਅਰ ਵਲੋਂ ਆਪਣੇ ਜਵਾਈ ਦੇ ਜਨਮ ਦਿਨ ਮੌਕੇ ਸਾਂਝੀ ਰਸੋਈ ਲਈ 10 ਹਜ਼ਾਰ ਰੁਪਏ ਭੇਟ ਅਗਲੀ ਖ਼ਬਰ ਸੱਤਾਧਾਰੀ ਪਾਰਟੀ ਤੇ ਨਗਰ ਨਿਗਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਚ ਨਾਕਾਮ ਰਹੀ-ਰਣਜੀਤ ਸਿੰਘ ਖੋਜੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।