22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਾਕੇਸ਼ ਮੇਅਰ ਵਲੋਂ ਆਪਣੇ ਜਵਾਈ ਦੇ ਜਨਮ ਦਿਨ ਮੌਕੇ ਸਾਂਝੀ ਰਸੋਈ ਲਈ 10 ਹਜ਼ਾਰ ਰੁਪਏ ਭੇਟ

ਅਜੀਤ ਡੈਸਕ 29-04-2026
ਹੁਸ਼ਿਆਰਪੁਰ, 28 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਰਾਕੇਸ਼ ਮੇਅਰ ਦੁਆਰਾ ਆਪਣੇ ਜਵਾਈ ਰਿਤੇਸ਼ ਸੂਦ ਦੇ ਜਨਮ ਦਿਨ ਮੌਕੇ 10 ਹਜ਼ਾਰ ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਦਿੱਤੀ ਗਈ ਹੈ | ਇਸ ਮੌਕੇ ਆਰ.ਕੇ ਦੇਵ ਠਾਕੁਰ, ਰਾਕੇਸ਼ ਮਲਹੋਤਰਾ, ਗੁਰਬਚਨ ਸੈਣੀ, ਰਵਿੰਦਰ ਸਿੰਘ, ਅਨੁਰਾਗ ਮਹਿੰਦਰ ਤੋਂ ਇਲਾਵਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਵਾਈਸ ਚੈਅਰਮੈਨ ਰਾਜੀਵ ਬਜਾਜ, ਰੈਡ ਕਰਾਸ ਮੈਂਬਰ ਤਿਲਕ ਰਾਜ ਧੀਮਾਨ ਵੀ ਮੌਜੂਦ ਸਨ | ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾਂ ਵੱਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਡੀ. ਸੀ. ਨੇ ਸਿਟਰਸ ਅਸਟੇਟ ਭੂੰਗਾ ਵਲੋਂ ਬਣਾਏ ਪੀਨਟ ਬਟਰ ਨੂੰ ਰਸਮੀ ਤੌਰ 'ਤੇ ਵੇਚਣ ਲਈ ਕੀਤਾ ਲੋਕ-ਅਰਪਣ <br/> ਅਗਲੀ ਖ਼ਬਰ ਅਧਿਆਪਕਾਂ ਦੀ ਜਨਗਣਨਾ 'ਤੇ ਡਿਊਟੀ ਲਗਾਉਣ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਪਵੇਗਾ ਮਾੜਾ ਅਸਰ– ਪਿ੍ੰ. ਗੁਰਦਿਆਲ ਸਿੰਘ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।