ਦਸੂਹਾ, 28 ਅਪ੍ਰੈਲ (ਕੌਸ਼ਲ)-ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਹਲਕਾ ਦਸੂਹਾ ਵਲੋਂ ਨਵੀਂ ਪੋਸਟਿੰਗ ਤਹਿਤ ਥਾਣਾ ਦਸੂਹਾ ਵਿਚ ਤਾਇਨਾਤ ਹੋਏ ਡੀ. ਐੱਸ. ਪੀ. ਹਰ ਗੁਰਦੇਵ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ | ਇਹ ਸਵਾਗਤ ਸਮਾਗਮ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਫੋਰਸ ਦੇ ਆਗੂਆਂ ਅਤੇ ਮੈਂਬਰਾਂ ਨੇ ਭਰਪੂਰ ਹਿੱਸਾ ਲਿਆ | ਇਸ ਮੌਕੇ ਅਮਨਦੀਪ ਸ਼ੰਕਰ (ਯੂਥ ਵਿੰਗ ਜ਼ਿਲ੍ਹਾ ਪ੍ਰਧਾਨ), ਸਰਪੰਚ ਹਰਜੀਤ ਸਿੰਘ (ਕੋਆਰਡੀਨੇਟਰ), ਰੌਸ਼ਨ ਬੱਧਣ (ਕੰਢੀ ਏਰੀਆ ਪ੍ਰਧਾਨ), ਸੁਖਦੇਵ ਸਿੰਘ (ਜ਼ਿਲ੍ਹਾ ਸਕੱਤਰ), ਸਰਬਜੀਤ ਸਿੰਘ ਬਾਜਾ ਚੱਕ, ਸਤਪਾਲ ਸਿੰਘ ਪੰਮਾ ਪੇਂਟਰ ਦਸੂਹਾ ਸਮੇਤ ਸਮੂਹ ਟੀਮ ਮੌਜੂਦ ਰਹੀ | ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਡੀ.ਐੱਸ.ਪੀ ਹਰ ਗੁਰਦੇਵ ਦੀ ਅਗਵਾਈ ਹੇਠ ਇਲਾਕੇ ਵਿਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਨਿਆਂ ਪ੍ਰਾਪਤ ਕਰਨ ਵਿਚ ਸਹੂਲਤ ਮਿਲੇਗੀ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਸਮਾਜਿਕ ਸੁਖ-ਸ਼ਾਂਤੀ ਬਣਾਈ ਰੱਖਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ | ਇਸ ਦੌਰਾਨ ਡੀ. ਐੱਸ. ਪੀ. ਹਰ ਗੁਰਦੇਵ ਨੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |