ਅੱਡਾ ਸਰਾਂ , 28 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਗੁਰੂ ਨਾਨਕ ਮਿਸ਼ਨ ਸੀਨੀਅਰ ਸਕੈਂਡਰੀ ਸਕੂਲ ਝਾਵਾਂ ਵਿਖੇ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਕਰਵਾਈ ਗਈ ਸਾਲਾਨਾ ਗੁਰਮਤਿ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਦੀ ਮੈਨੇਜਮੈਂਟ ਵਲੋਂ ਸਕੂਲ ਮੈਨੇਜਰ ਬਲਬੀਰ ਸਿੰਘ ਅਤੇ ਪਿ੍ੰਸੀਪਲ ਰਜਿੰਦਰ ਕੁਮਾਰੀ ਨੇ ਇਸ ਪ੍ਰੀਖਿਆ ਵਿਚ ਜੇਤੂ ਰਹੇ ਵਿਦਿਆਰਥੀਆਂ ਅਤੇ ਗੁਰਬਾਣੀ ਅਧਿਆਪਕਾਂ ਹਰਵਿੰਦਰ ਕੌਰ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ | ਇਸਦੇ ਨਾਲ ਸਤਨਾਮ ਸਰਬ ਕਲਿਆਣ ਟਰੱਸਟ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਮੈਨੇਜਰ ਬਲਬੀਰ ਸਿੰਘ ਨੇ ਦੱਸਿਆ ਕਿ ਫਰਵਰੀ 2025 ਵਿਚ ਲਈ ਗਈ ਇਸ ਪ੍ਰੀਖਿਆ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਵਿਚ ਨਵਦੀਪ ਕੌਰ, ਏਕਮਜੀਤ ਕੌਰ, ਅਗਮ ਵੀਰ ਸਿੰਘ, ਰਵਨੀਤ ਕੌਰ, ਅੰਮਿ੍ਤ ਕੌਰ, ਜਗਨੂਰ ਕੌਰ, ਤਨਵੀਰ ਕੌਰ, ਜਸਲੀਨ ਕੌਰ, ਮਨਤੇਜ ਸਿੰਘ, ਜੈਸਮੀਨ ਕੌਰ, ਹਰਸ਼ਪ੍ਰੀਤ ਕੌਰ, ਜਪਲੀਨ ਕੌਰ, ਜਸਮੀਨ ਕੌਰ ਸ਼ਾਮਲ ਹਨ ਜਦਕਿ ਦੂਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਵਿਚ ਸਾਹਿਬਜੋਤ ਸਿੰਘ, ਗੁਰਲੀਨ ਕੌਰ, ਰਵਜੋਤ ਕੌਰ, ਰਘੁਵੀਰ ਸਿੰਘ, ਹਰਸਿਮਰਤ ਕੌਰ, ਸਮਰੀਤ ਕੌਰ, ਅਮਨਪ੍ਰੀਤ ਕੌਰ, ਜਨਰੇਸ਼ਨ, ਜਸਲੀਨ ਕੌਰ, ਏਕਜੋਤ ਕੌਰ, ਕੋਮਲਪ੍ਰੀਤ ਕੌਰ, ਜਸਲੀਨ ਕੌਰ ਸ਼ਾਮਲ ਹਨ | ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਵਿਚ ਸਹਿਜਲੀਨ ਕੌਰ, ਸਿਮਰ ਦੀਪ ਸਿੰਘ, ਰਾਮ ਰਤਨ, ਆਫੀਆ, ਹਰਮਨ ਸਿੰਘ, ਰਮਨਦੀਪ ਸਿੰਘ, ਰਮਨੂਰ ਕੌਰ, ਬਲਦੀਪ ਸਿੰਘ, ਜਸਵੀਨ ਕੌਰ, ਦੀਕਸ਼ਾ, ਚਨਵੀਰ ਸਿੰਘ, ਅਰਸ਼ਪ੍ਰੀਤ ਸਿੰਘ, ਸਿਮਰਜੋਤ ਕੌਰ, ਲਵਲੀਨ ਕੌਰ, ਇਸ਼ਮੀਤ ਕੌਰ ਸ਼ਾਮਲ ਹਨ | ਇਸ ਮੌਕੇ ਸਤਨਾਮ ਸਿੰਘ, ਸੁਖਵਿੰਦਰ ਸਿੰਘ, ਜਸਦੀਪ ਕੁਮਾਰ, ਸਤਵੀਰ ਸਿੰਘ, ਮਨਪ੍ਰੀਤ ਕੌਰ, ਰਾਜਵੰਤ ਕੌਰ, ਨਿਸ਼ਾ ਸ਼ਰਮਾ, ਗੁਰਜੀਤ ਕੌਰ, ਮਨਦੀਪ ਕੌਰ ਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |