ਹੁਸ਼ਿਆਰਪੁਰ, 29 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਅਗਵਾਈ ਹੇਠ ਆਰ. ਬੀ. ਐੱਸ. ਕੇ. ਮੋਬਾਈਲ ਟੀਮਾਂ ਤੇ ਅਪਥਾਲਮਿਕ ਅਫ਼ਸਰਾਂ ਨੂੰ ਵਿਜ਼ਨ ਸਕਰੀਨਿੰਗ ਸਬੰਧੀ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਦੀ ਟੇ੍ਰਨਿੰਗ ਦਿੱਤੀ ਗਈ | ਇਸ ਮੌਕੇ ਅਭਿਨਾਸ਼ ਕੌਸ਼ਲ ਕੰਪਨੀ ਦੇ ਟ੍ਰੇਨਰ ਅਤੇ ਆਰ.ਬੀ.ਐਸ. ਕੇ. ਕੋਆਰਡੀਨੇਟਰ ਪੂਨਮ ਹਾਜ਼ਰ ਸਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੀਮਾ ਗਰਗ ਨੇ ਦੱਸਿਆ ਕਿ ਟ੍ਰੇਨਿੰਗ ਤੋਂ ਬਾਅਦ ਆਰ.ਬੀ. ਐੱਸ. ਕੇ. ਮੋਬਾਈਲ ਟੀਮਾਂ ਨੂੰ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਦਿੱਤੇ ਜਾਣਗੇ | ਜਿਸ ਨਾਲ ਇਹ ਸਕੂਲੀ ਬੱਚਿਆਂ ਦੀ ਵਿਜ਼ਨ ਸਕਰੀਨਿੰਗ ਕਰਨਗੇ ਅਤੇ ਅੱਖਾਂ ਵਿਚ ਪਾਏ ਜਾਣ ਵਾਲੇ ਨੁਕਸ ਵਾਲੇ ਬੱਚਿਆਂ ਨੂੰ ਨੇੜੇ ਦੀ ਪੀ. ਐੱਚ.ਸੀ. ਜਾਂ ਸਰਕਾਰੀ ਹਸਪਤਾਲ ਵਿਚ ਰੈਫ਼ਰ ਕਰਕੇ ਉਨ੍ਹਾਂ ਦਾ ਜਲਦ ਇਲਾਜ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੀਆਂ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਮੋਬਾਈਲ ਟੀਮਾਂ ਅਤੇ ਅਪਥੈਲਮਿਕ ਅਧਿਕਾਰੀਆਂ ਨੂੰ ਇਹ ਜੋ ਟ੍ਰੇਨਿੰਗ ਦਿੱਤੀ ਗਈ ਹੈ ਇਸ ਨਾਲ ਹੁਣ ਅੱਖਾਂ ਦੀ ਜਾਂਚ ਹੋਰ ਤੇਜ਼, ਸਹੀ ਅਤੇ ਮੈਦਾਨੀ ਪੱਧਰ 'ਤੇ ਹੀ ਕੀਤੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੇ ਮੁੱਖ ਫ਼ਾਇਦੇ ਬੱਚਿਆਂ ਵਿਚ ਨਜ਼ਰ ਦੀਆਂ ਸਮੱਸਿਆਵਾਂ ਦੀ ਜਲਦੀ ਪਛਾਣ ਹੋਵੇਗੀ | ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੇ ਨੁਕਸ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਜਲਦ ਐਨਕਾਂ ਬਣਾ ਕੇ ਦਿੱਤੀਆਂ ਜਾ ਸਕਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਪੜ੍ਹਨ ਚ ਕੋਈ ਅÏਕੜ ਨਹੀਂ ਹੋਵੇਗੀ ਅਤੇ ਸਰਕਾਰ ਦਾ ਮਨੋਰਥ ਪੂਰਾ ਹੋਵੇਗਾ |