ਹਾਜੀਪੁਰ, 29 ਅਪ੍ਰੈਲ (ਜੋਗਿੰਦਰ ਸਿੰਘ)-ਪਾਵਰ ਕਾਲੋਨੀ ਮੋੜ ਤੋਂ ਪਿੰਡ ਸੰਧਵਾਲ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਬਿਨਾਂ ਢੱਕਣ ਤੋਂ ਛੱਡੇ ਗਏ ਹੋਲ ਕਰਕੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਦੇਖਣ ਵਿਚ ਆਇਆ ਹੈ ਕਿ ਸੰਧਵਾਲ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਪੰਚਾਇਤ ਵਲੋਂ ਸੀਵਰੇਜ ਵਾਲੀ ਪਾਈਪ ਹੋਲ ਕੱਢੇ ਗਏ ਹਨ ਜੋ ਬਗੈਰ ਢੱਕਣ ਤੋਂ ਵਾਂਝੇ ਪਏ ਹਨ ਜਿਸ ਵਿਚ ਡਿਗ ਕੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਕੋਈ ਵੀ ਬੱਚਾ, ਬਜ਼ੁਰਗ ਇਸ ਢੱਕਣ 'ਤੇ ਪਏ ਹੋਲਾਂ ਵਿਚ ਡਿਗ ਕੇ ਸੱਟਾਂ ਲਗਵਾ ਸਕਦਾ ਹੈ ਤੇ ਰਾਤ ਦੇ ਸਮੇਂ ਵਿਚ ਹੋਲਾਂ 'ਚ ਡਿਗਣ ਦਾ ਖ਼ਤਰਾ ਹੋ ਵਧ ਜਾਂਦਾ ਹੈ ਤੇ ਭਾਰੀ ਨੁਕਸਾਨ ਹੋ ਸਕਦਾ ਹੈ | ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੇ ਮੰਗ ਕੀਤੀ ਕਿ ਸੜਕ 'ਤੇ ਪਏ ਹੋਲਾਂ ਨੂੰ ਉਪਰੋਂ ਢੱਕ ਦਿੱਤਾ ਜਾਵੇ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ | ਇਸ ਸਬੰਧੀ ਵਿਚ ਪੰਚਾਇਤ ਸਕੱਤਰ ਰਿਸ਼ੀ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਢੱਕੇ ਸਨ, ਕੋਈ ਢੱਕਣ ਤੋੜ ਗਿਆ ਤੇ ਹੁਣ ਫੇਰ ਦੁਬਾਰਾ ਇਕ ਦੋ ਦਿਨਾਂ ਵਿਚ ਇਨ੍ਹਾਂ ਹੋਲਾਂ ਨੂੰ ਢੱਕ ਦਿੱਤਾ ਜਾਵੇਗਾ |