ਹਾਜੀਪੁਰ, 29 ਅਪ੍ਰੈਲ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਨੇ ਸਮੇਤ ਐਕਸਾਈਜ ਪਾਰਟੀ ਸਾਂਝੀ ਰੇਡ ਕਰਕੇ ਇਕ ਵਿਅਕਤੀ ਨੂੰ 68250 ਐੱਮ. ਐੱਲ. ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਐਚ.ਸੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਟੀ ਪੁਆਇੰਟ ਹਾਜੀਪੁਰ ਮੌਜੂਦ ਸਨ ਕਿ ਪਰਮਿੰਦਰ ਕੁਮਾਰ ਐਕਸਾਈਜ ਇੰਸਪੈਕਟਰ ਸਮੇਤ ਐੱਚ. ਸੀ. ਸੁਰਿੰਦਰ ਕੁਮਾਰ ਉਨ੍ਹਾਂ ਕੋਲ ਆਏ ਜਿਨ੍ਹਾਂ ਨਾਲ ਮੁਨੀਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਹੋੜਾ ਦੇ ਘਰ ਰੇਡ ਕਰਕੇ ਉਸ ਪਾਸੋਂ 68250 ਐਮ.ਐਲ. ਨਜਾਇਜ਼ ਸ਼ਰਾਬ ਬਰਾਮਦ ਕੀਤੀ | ਉਨ੍ਹਾਂ ਦੱਸਿਆ ਕਿ ਮੁਨੀਸ਼ ਕੁਮਾਰ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ |