15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪ੍ਰਵਾਸੀਆਂ ਦੀਆਂ ਝੁੱਗੀਆਂ ਅੱਗ ਲੱਗਣ ਕਰਕੇ ਸੜਕੇ ਸੁਆਹ

ਅਜੀਤ ਡੈਸਕ 30-04-2026

ਅੱਡਾ ਸਰਾਂ , 29 ਅਪ੍ਰੈਲ (ਮਸੀਤੀ)-ਅੱਡਾ ਸਰਾਂ ਤੇ ਢੱਟ ਪੁਲੀ ਨਜ਼ਦੀਕ ਪ੍ਰਵਾਸੀ ਮਜ਼ਦੂਰਾਂ ਦੇ ਝੁੱਗੀਆਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਸਤਵੀਰ ਪੁੱਤਰ ਗੰਗਾ ਰਾਮ ਵਾਸੀ ਯੂ. ਪੀ. ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਪਰਿਵਾਰ ਸਮੇਤ ਕਾਫ਼ੀ ਸਮੇਂ ਤੋਂ ਇੱਥੇ ਰਹਿ ਰਿਹਾ ਹੈ | ਜੱਦੋ ਅਸੀਂ ਬਾਹਰ ਕੰਮ 'ਤੇ ਗਏ ਹੋਏ ਸੀ ਮਗਰੋਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਕਰਕੇ ਝੁੱਗੀ ਅੰਦਰ ਪਏ ਮੰਜੇ, ਬਿਸਤਰੇ, ਖਾਣ-ਪੀਣ ਦਾ ਸਮਾਨ, ਸਾਈਕਲ, ਕੱਪੜੇ, ਬੈਟਰਾਂ ਅਤੇ ਨਕਦੀ ਦਸ ਹਜ਼ਾਰ ਦੇ ਕਰੀਬ ਰੁਪਏ ਆਦਿ ਸਮਾਨ ਸੜਕੇ ਸੁਆਹ ਹੋ ਗਿਆ ਹੈ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਲੱਗ ਸਕਿਆ |

ਪਿਛਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀ ਧਰੁਵ ਸੈਣੀ ਨੇ ਮਾਣ ਵਧਾਇਆ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।