15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਗਊਆਂ ਵਾਲੇ ਇਕ ਦਿਵਯ ਮਹਾਂਪੁਰਸ਼ ਸਨ ਜਿਨ੍ਹਾਂ ਦੀ ਉਪਮਾ ਸ਼ਬਦਾਂ ਵਿਚ ਨਹੀਂ- ਮਹੰਤ ਦਿਯਾ ਸਾਗਰ

ਅਜੀਤ ਡੈਸਕ 30-04-2026
ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 29 ਅਪ੍ਰੈਲ (ਨਵਾਂਗਰਾਈਾ, ਬੂਥਗੜ੍ਹੀਆ)-ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗ਼ਰੀਬਦਾਸੀਆ ਸੰਪਰਦਾਇ ਦੇ ਤੀਸਰੀ ਜੋਤ ਬ੍ਰਹਮਲੀਨ ਬ੍ਰਹਮਾਨੰਦ ਗਊਆਂ ਵਾਲਿਆਂ ਦੇ 24ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾਂ ਧਾਰਮਿਕ ਸਮਾਗਮ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਗੱਦੀਨਸ਼ੀਨ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਇਆ | ਸਮਾਗਮ ਦੇ ਅੱਜ ਪਲੇਠੇ ਦਿਨ ਬਾਬਾ ਗਰੀਬ ਦਾਸ ਦੀ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਸ਼ੁਰੂ ਕੀਤੇ ਗਏ | ਅਖੰਡ ਪਾਠ ਦਾ ਪ੍ਰਕਾਸ਼ ਮਹੰਤ ਦਿਯਾ ਸਾਗਰ ਪੀਠਾਦੀਸ਼ਵਰ ਸਰਵਉਚ ਪੀਠ ਛੁਡਾਣੀ ਧਾਮ ਨੇ ਕੀਤਾ | ਸਮਾਗਮ ਮੌਕੇ ਪਾਠ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਪ੍ਰਵਚਨ ਕਰਦਿਆਂ ਮਹੰਤ ਦਯਾ ਸਾਗਰ ਪੀਠਾਦੀਸ਼ਵਰ ਸਰਵਉੱਚ ਪੀਠ ਛੂਡਾਣੀ ਧਾਮ ਵਾਲਿਆਂ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਗਊਆਂ ਵਾਲੇ ਦਿਵਯ ਮਹਾਂਪੁਰਸ਼ ਸਨ, ਜਿਨ੍ਹਾਂ ਦੀ ਉਪਮਾਂ ਦੇ ਲਈ ਸ਼ਬਦ ਘੱਟ ਪੈ ਜਾਂਦੇ ਹਨ | ਗਊਆਂ ਵਾਲਿਆਂ ਦੇ ਦੁਆਰਾ ਗਊਆਂ ਦੀ ਰੱਖਿਆ ਸੇਵਾ ਅਤੇ ਉਨ੍ਹਾਂ ਦੀ ਸੇਵਾ ਹੋਰਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਜਨਹਿੱਤ ਦੇ ਵਿਸ਼ਾਲ ਕਾਰਜ ਜੋ ਦੱਸੇ ਨਹੀਂ ਜਾ ਸਕਦੇ ਹਨ, ਪਰ ਪ੍ਰਤੱਖ ਰੂਪ ਵਿਚ ਸਕੂਲਾਂ, ਕਾਲਜਾਂ, ਸਿਹਤ ਸੁਵਿਧਾਵਾਂ ਤੇ ਗਊਸ਼ਾਲਾਂ ਧਾਰਮਿਕ ਅਸਥਾਨਾਂ ਸਮਾਜ ਸੇਵੀ ਅਤਿ ਕਾਰਜ ਦੇਖੇ ਜਾ ਸਕਦੇ ਹਨ | ਗਊਆਂ ਵਾਲਿਆਂ ਨੇ ਆਪਣੀ ਗੁਰਗੱਦੀ ਪਰੰਪਰਾ ਦੇ ਉੱਤੇ ਵੇਦਾਂਤ ਅਚਾਰੀਆ ਸਵਾਮੀ ਚੇਤਨਾਂ ਨੰਦ ਭੂਰੀਵਾਲਿਆਂ ਨੂੰ ਸ਼ਸ਼ੋਭਿਤ ਕਰਕੇ ਜਨ ਕਲਿਆਣ ਲਈ ਮਹਾਨ ਮਹਾਂਪੁਰਸ਼ ਦਿੱਤੇ ਹਨ, ਜਿਨ੍ਹਾਂ ਦੁਆਰਾ ਨਾਮ ਬਾਣੀ ਸਿਮਰਨ ਦੇ ਨਾਲ-ਨਾਲ ਵਿਸ਼ਾਲ ਜਨ ਕਲਿਆਣ ਤੇ ਸਿਹਤ ਸਿੱਖਿਆ ਸਮਾਜਿਕ ਤਰੱਕੀ ਪ੍ਰਕਿਤੀ ਦੀ ਸੇਵਾ ਲਈ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਜਿੰਨੀ ਵੀ ਉਪਮਾਂ ਕੀਤੀ ਜਾਵੇ ਥੋੜ੍ਹੀ ਹੈ | ਮਹੰਤ ਦਿਯਾ ਸਾਗਰ ਨੇ ਗੁਰਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਅਚਾਰੀਆ ਜੀ ਵਲੋਂ ਦਿਨ ਰਾਤ ਧਾਰਮਿਕ ਸਮਾਜਿਕ ਕਲਿਆਣ ਕਾਰਜਾਂ ਲਈ ਕੀਤੀ ਜਾਂਦੀ ਮਿਹਨਤ ਦੀ ਜਿੰਨੀ ਵੀ ਉਪਮਾਂ ਕਰੀਏ ਥੋੜ੍ਹੀ ਹੈ | ਇਸ ਮੌਕੇ ਸਮਾਗਮ ਦੇ ਸਰਪ੍ਰਸਤ ਵੇਦਾਂਤ ਅਚਾਰੀਆ ਸਵਾਮੀ ਚੇਤਨਾਂ ਨੰਦ ਭੂਰੀਵਾਲਿਆ ਵਰਤਮਾਨ ਗੁਰਗੱਦੀ ਨਸ਼ੀਨ ਬਾਬਾ ਗਰੀਬਦਾਸ ਦੇ ਅਵਤਾਰ ਅਸਥਾਨ 'ਤੇ ਵਿਸ਼ੇਸ ਤੌਰ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ ਮਹੰਤ ਦਿਯਾ ਸਾਗਰ ਸਰਬ-ਉੱਚ ਪੀਠ ਛੂਡਾਣੀ ਧਾਮ ਵਾਲੇ ਉਹਨਾਂ ਦੀ ਧਰਮਪਤਨੀ ਪੂਜਨੀਯ ਮਾਤਾ ਵੰਦਨਾਂ ਦਾ ਸਤਿਕਾਰ ਕੀਤਾ ਤੇ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ | ਨਿਰਵਾਣ ਦਿਵਸ ਸਮਾਗਮ ਵਿਚ ਸੰਤ ਮਹਾਪੁਰਸ਼ ਜਿਨ੍ਹਾਂ ਵਿਚ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ ਵਾਲੇ, ਡਾ. ਤਿ੍ਪੁਰਾਰੀ ਦਾਸ ਸ਼ਾਸਤਰੀ ਸਵਾਮੀ ਨਿਤਿੱਆ ਨੰਦ ਇਲਾਹਾਬਾਦ, ਸਵਾਮੀ ਦਰਵੇਸ਼ਾਂ ਨੰਦ, ਸਵਾਮੀ ਗੁਰਸ਼ਰਨਾਂ ਨੰਦ, ਸਵਾਮੀ ਸੱਚਨਾ ਨੰਦ, ਸਵਾਮੀ ਸੋਹੰਸ ਪ੍ਰਕਾਸ਼, ਸਵਾਮੀ ਰਮਨਾ ਨੰਦ, ਸਵਾਮੀ ਸਤਦੇਵ ਬ੍ਰਹਮਚਾਰੀ ਸਮੇਤ ਬਹੁਤ ਸਾਰੇ ਮਹਾਪੁਰਸ਼ਾਂ ਤੋਂ ਇਲਾਵਾ ਸੰਗਤਾਂ ਅਤੇ ਵੱਖ-ਵੱਖ ਸਮਾਜ ਸੇਵੀ, ਰਾਜਨੀਤਿਕ ਆਗੂ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ, 'ਆਪ' ਆਗੂ ਅਸ਼ੋਕ ਕਟਾਰੀਆ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਬਾਬੂ ਕੁੰਦਨ ਲਾਲ, ਸਾਬਕਾ ਚੈਅਰਮੈਨ ਹਰਬੰਸ ਲਾਲ ਸੈਦਪੁਰ, ਰਾਮ ਭਵਾਨੀਪੁਰ, ਦੌਲਤ ਰਾਮ ਕੈਨੇਡਾ, ਥਾਣਾ ਮੁਖੀ ਰਾਜਪਲਵਿੰਦਰ ਕੌਰ, ਭਾਜਪਾ ਆਗੂ ਸੰਦੀਪ ਭਾਟੀਆ, ਅਕਾਲੀ ਦਲ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੋਸਾਂ, ਚੈਅਰਮੈਨ ਐੱਮ.ਆਰ. ਗਰੁੱਪ ਬਾਬੂ ਰਾਮਜੀ ਦਾਸ ਮੰਗੂਪੁਰ, ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ, ਕਾਂਗਰਸ ਆਗੂ ਧਰਮਪਾਲ ਚੇਚੀ ਕਾਠਗੜ੍ਹ, ਸਾਬਾਕਾ ਡੀ.ਐੱਸ.ਪੀ ਸਤਨਾਮ ਸਿੰਘ ਰਾਜੂਮਾਜਰਾ, ਸ਼ੰਮੀ ਭਾਟੀਆ, ਬਾਬੂ ਗੁਰਨਾਮ ਦਾਸ ਜੀਤਪੁਰ ਆਦਿ ਸਮੂਹ ਸੰਗਤਾਂ ਮੌਕੇ 'ਤੇ ਹਾਜ਼ਰ ਸਨ, ਇਥੇ ਗੌਰਤਲਬ ਹੈ ਕਿ ਗਊਆਂ ਵਾਲਿਆਂ ਦੇ ਨਿਰਵਾਣ ਦਿਵਸ ਦੇ ਦੂਸਰੇ ਦਿਨ ਅੱਜ ਖ਼ੂਨਦਾਨ ਤੇ ਮੈਗਾ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ |
ਪਿਛਲੀ ਖ਼ਬਰ ਲਖਮੀਰ ਸਿੰਘ ਸੰਧੂ ਨੰਬਰਦਾਰ ਯੂਨੀਅਨ ਤਹਿਸੀਲ ਅਮਲੋਹ ਦੇ ਬਣੇ ਪ੍ਰਧਾਨ ਅਗਲੀ ਖ਼ਬਰ ਚੋਰੀ ਛਿਪੇ ਕਰੈਸ਼ਰ ਚਲਾਉਣ 'ਤੇ ਕਰੈਸ਼ਰ ਦੇ ਮਾਲਕ ਤੇ ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।