15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਲਖਮੀਰ ਸਿੰਘ ਸੰਧੂ ਨੰਬਰਦਾਰ ਯੂਨੀਅਨ ਤਹਿਸੀਲ ਅਮਲੋਹ ਦੇ ਬਣੇ ਪ੍ਰਧਾਨ

ਲਖਮੀਰ ਸਿੰਘ ਸੰਧੂ ਨੂੰ ਨੰਬਰਦਾਰ ਯੂਨੀਅਨ ਦਾ ਤਹਿਸੀਲ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ, ਹਰਬੰਸ ਸਿੰਘ ਈਸਰਹੇਲ, ਸ਼ਰਧਾ ਸਿੰਘ ਤੇ ਹੋਰ ਸਾਥੀ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 30-04-2026
ਮੰਡੀ ਗੋਬਿੰਦਗੜ੍ਹ, 29 ਅਪ੍ਰੈਲ (ਰਾਜੇਸ਼ ਸ਼ਰਮਾ)-ਨੰਬਰਦਾਰ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਅਮਲੋਹ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ, ਜੱਸੜ੍ਹਾਂ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਨੇ ਕੀਤੀ | ਜਿਸ ਦੌਰਾਨ ਤਹਿਸੀਲ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਚੋਣ ਵਿਚ ਨੰਬਰਦਾਰ ਲਖਮੀਰ ਸਿੰਘ ਸੰਧੂ ਕੋਟਲਾ ਡਡਹੇੜੀ ਨੂੰ ਅਮਲੋਹ ਤਹਿਸੀਲ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਨਵੀਂ ਬਾਡੀ ਜਲਦੀ ਤਿਆਰ ਕਰਨ ਦੇ ਅਧਿਕਾਰ ਦਿੱਤੇ ਗਏ | ਇਸ ਮੌਕੇ ਸ਼ਰਧਾ ਸਿੰਘ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ, ਹਰਬੰਸ ਸਿੰਘ ਈਸਰਹੇਲ ਸੂਬਾ ਜਨਰਲ ਸਕੱਤਰ ਅਤੇ ਹੋਰ ਸਾਥੀਆਂ ਨੇ ਨਵੇਂ ਕਾਰਜਕਾਰੀ ਤਹਿਸੀਲ ਪ੍ਰਧਾਨ ਨੰਬਰਦਾਰ ਸੰਧੂ ਨੂੰ ਸਿਰੋਪਾਉ ਦੇ ਕੇ ਸਨਮਾਨ ਕੀਤਾ | ਇਸ ਮੀਟਿੰਗ ਵਿਚ ਨੰਬਰਦਾਰ ਬਲਕਾਰ ਸਿੰਘ, ਰਵਿੰਦਰਜੀਤ ਸਿੰਘ ਭੰਗੂ, ਡਾ. ਮਨਜੀਤ ਸਿੰਘ ਲੁਹਾਰ ਮਾਜਰਾ, ਬਲਕਾਰ ਸਿੰਘ ਜੱਸੜ੍ਹਾਂ, ਡਾ. ਮਨਜੀਤ ਸਿੰਘ ਮੁਗਲਮਾਜਰਾ, ਸੁਰਜੀਤ ਸਿੰਘ ਪਹੇੜੀ, ਦੀਪਕ ਧਵਨ ਅਜਨਾਲੀ, ਜਰਨੈਲ ਸਿੰਘ, ਗੁਰਮੇਲ ਸਿੰਘ ਕੋਟਲਾ ਡਡਹੇੜੀ, ਗੁਰਵਿੰਦਰ ਸਿੰਘ ਚਣੋ, ਅਮਰਜੀਤ ਸਿੰਘ ਡੇਰਾ ਮੀਰ ਮੀਰਾ, ਹਰਜਿੰਦਰ ਸਿੰਘ ਸਲਾਣੀ, ਰਣਜੀਤ ਸਿੰਘ ਮੁੱਢੜੀਆਂ, ਜਸਵਿੰਦਰ ਸਿੰਘ ਮਾਨ ਮਾਲਾਹੇੜੀ, ਗੁਰਜੀਤ ਸਿੰਘ ਬੂਲੇਪੁਰ, ਰਣਦੀਪ ਸਿੰਘ, ਭੀਮ ਸਿੰਘ ਜੱਲੋਵਾਲ, ਜਗਤਾਰ ਸਿੰਘ ਜੱਸੜ੍ਹਾਂ ਅਤੇ ਹਰਨੇਕ ਸਿੰਘ ਡਡਹੇੜੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਗਊਆਂ ਵਾਲੇ ਇਕ ਦਿਵਯ ਮਹਾਂਪੁਰਸ਼ ਸਨ ਜਿਨ੍ਹਾਂ ਦੀ ਉਪਮਾ ਸ਼ਬਦਾਂ ਵਿਚ ਨਹੀਂ- ਮਹੰਤ ਦਿਯਾ ਸਾਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।