28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪ੍ਰੋ. ਜੀ. ਐੱਸ. ਮੁਲਤਾਨੀ ਨੇ ਸਰਕਾਰੀ ਸਕੂਲ ਸਿੰਬਲੀ ਵਿਖੇ ਕਮਰੇ ਦਾ ਕੀਤਾ ਉਦਘਾਟਨ

ਅਜੀਤ ਡੈਸਕ 02-05-2026

ਭੰਗਾਲਾ, 1 ਮਈ (ਬਲਵਿੰਦਰਜੀਤ ਸਿੰਘ ਸੈਣੀ)-ਸਰਕਾਰੀ ਐਲੀਮੈਂਟਰੀ ਸਕੂਲ ਸਿੰਬਲੀ ਵਿਖੇ 7-8 ਲੱਖ ਰੁਪਏ ਲਾਗਤ ਨਾਲ ਬਣੇ ਕਮਰੇ ਦਾ ਉਦਘਾਟਨ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਮੁਲਤਾਨੀ ਨੇ ਕਿਹਾ ਕਿ ਪੰਜਾਬ ਅੰਦਰ ਜਦੋਂ ਦੀ 'ਆਪ' ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਿੱਖਿਆ ਕ੍ਰਾਂਤੀ ਵੱਲ ਵਧ ਰਿਹਾ ਹੈ | ਹਰ ਸਕੂਲ ਤੇ ਉਨ੍ਹਾਂ ਦੀ ਵਧੀਆ ਬਿਲਡਿੰਗ ਬਣਾਉਣ ਲਈ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ 8 ਲੱਖ ਰੁਪਏ ਖ਼ਰਚ ਕਰਕੇ ਬੱਚਿਆਂ ਲਈ ਕਮਰਾ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਕੱਲੇ ਮੁਕੇਰੀਆਂ ਹਲਕੇ ਦੀ ਗੱਲ ਕਰੀਏ ਤਾਂ ਲਗਭਗ 12 ਕਰੋੜ ਰੁਪਏ ਹੁਣ ਤੱਕ ਸਕੂਲਾਂ 'ਤੇ ਖ਼ਰਚਿਆ ਜਾ ਚੁੱਕਿਆ ਹੈ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹਰਜੀਤ ਸਿੰਘ ਸਹੋਤਾ, ਕੇਸਰ ਸਿੰਘ ਬਲਾਕ ਪ੍ਰਧਾਨ, ਬਖ਼ਤਾਵਰ ਸਿੰਘ ਬਲਾਕ ਪ੍ਰਧਾਨ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਬੈਨੀ ਰਾਣਾ ਬਲਾਕ ਸੰਮਤੀ ਮੈਂਬਰ, ਕੈਪਟਨ ਉਦੇ ਮਾਨਸਰ, ਬੱਲਾ ਪੁਰਾਣਾ ਭੰਗਾਲਾ, ਗੁਰਪਾਲ ਸਿੰਘ ਸਰਪੰਚ ਸਿੰਬਲੀ, ਲੰਬੜਦਾਰ ਉਪਿੰਦਰ ਠਾਕੁਰ, ਐਚ.ਟੀ. ਗੁਰਨਾਮ ਸਿੰਘ, ਸੀ.ਐਚ.ਟੀ. ਸੁਦੇਸ਼ ਕੁਮਾਰੀ, ਪਿੰਕੀ ਦੇਵੀ, ਇੰਦਰਜੀਤ ਕੌਰ, ਪਰਮਿੰਦਰ ਸਿੰਘ, ਸੁਸ਼ਮਾ ਚਿੱਬ, ਸਿਮਰਤ ਕੌਰ, ਅੰਬਿਕਾ, ਅਮਨਦੀਪ ਸਿੰਘ, ਬਖਤੌਰ ਸਿੰਘ, ਪਵਨ ਕੁਮਾਰ, ਨਵੀਨ ਜਰਿਆਲ, ਸਲੋਨੀ ਸ਼ਰਮਾ, ਊਸ਼ਾ ਦੇਵੀ, ਪਰਸ਼ੋਤਮ ਸਿੰਘ, ਪ੍ਰਭਾਤ ਸਿੰਘ ਤੋਂ ਇਲਾਵਾ ਹੋਰ 'ਆਪ' ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਭਟੇੜ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਐੱਨ. ਐੱਮ. ਅੱੈਮ. ਐੱਸ. ਪ੍ਰੀਖਿਆ ਕੀਤੀ ਪਾਸ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਦੇ ਹੋਣਹਾਰ ਖਿਡਾਰੀਆਂ ਦੇ ਸਨਮਾਨ ਸੰਬੰਧੀ ਪਥਿਆਲ ਸਕੂਲ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।