28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਟੇੜ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਐੱਨ. ਐੱਮ. ਅੱੈਮ. ਐੱਸ. ਪ੍ਰੀਖਿਆ ਕੀਤੀ ਪਾਸ

ਅਜੀਤ ਡੈਸਕ 02-05-2026

ਰਾਮਗੜ੍ਹ ਸੀਕਰੀ, 1 ਮਈ (ਕਟੋਚ)-ਸਰਕਾਰੀ ਹਾਈ ਸਕੂਲ ਭਟੇੜ ਦੇ ਪੰਜ ਹੋਣਹਾਰ ਵਿਦਿਆਰਥੀਆਂ ਨੇ ਕੌਮੀ ਵਜੀਫ਼ਾ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਅਧਿਆਪਕਾਂ ਦਾ ਨਾਂਅ ਚਮਕਾਇਆ ਹੈ | ਹੈਡ ਮਾਸਟਰ ਜੀਤ ਸਿੰਘ ਨੇ ਉਖਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਰੀਤਿਸ਼ ਚੌਧਰੀ, ਕਾਨਾਲ, ਕੋਮਲ, ਸੁਖਵੀਰ ਸਿੰਘ ਅਤੇ ਅਨੀਸ਼ਾ ਚੌਧਰੀ ਨੇ ਸ਼ਲਾਘਾਯੋਗ ਅੰਕਾ ਨਾਲ ਉਕਤ ਪ੍ਰੀਖਿਆ ਪਾਸ ਕਰਕੇ ਸਰਕਾਰ ਵਲੋਂ ਮਿਲਣ ਵਾਲੇ ਵਿਦਿਅਕ ਵਜੀਫੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ | ਸਕੂਲ ਪ੍ਰਮੁੱਖ ਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਦਿਆਰਥੀ ਬਾਰ੍ਹਵੀਂ ਦੀ ਪੜ੍ਹਾਈ ਤੱਕ ਸਰਕਾਰ ਤੋਂ ਵਜੀਫਾ ਹਾਸਲ ਕਰਨਗੇ ਜਿਸ ਨਾਲ ਮਾਪਿਆਂ ਨੂੰ ਵੀ ਰਾਹਤ ਮਿਲੇਗੀ | ਇਸ ਮੌਕੇ ਸਕੂਲ ਦੇ ਅਧਿਆਪਕ ਅਮਰਜੀਤ, ਰਾਕੇਸ਼, ਰਵੀ ਕੁਮਾਰ, ਰਾਜੇਸ਼, ਅਜੇ, ਏਕਤਾ, ਜੋਤੀ ਅਤੇ ਸੁਨੀਤਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਪੱਸੀ ਕੰਢੀ ਨੂੰ ਦਿੱਤਾ ਗਰਾਂਟ ਦਾ ਚੈੱਕ ਅਗਲੀ ਖ਼ਬਰ ਪ੍ਰੋ. ਜੀ. ਐੱਸ. ਮੁਲਤਾਨੀ ਨੇ ਸਰਕਾਰੀ ਸਕੂਲ ਸਿੰਬਲੀ ਵਿਖੇ ਕਮਰੇ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।