28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ’ਚ ਮਹਿੰਗਾਈ ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਗੜ੍ਹਦੀਵਾਲਾ, 27 ਅਗਸਤ (ਚੱਗਰ)- ਗੜ੍ਹਦੀਵਾਲਾ ਵਿਖੇ ਕਾਂਗਰਸ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਖੰਡ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੇ ਹੋਰ ਘਰੇਲੂ ਚੀਜ਼ਾਂ ਦੀ ਮਹਿੰਗਾਈ ਦੇ ਖ਼ਿਲਾਫ਼ ਅੱਜ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਕੋਕੀਲਾ ਮਾਰਕੀਟ ਵਿਖੇ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ‘ਚ ਇਕੱਠੇ ਹੋਏ ਅਤੇ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਮਹਿੰਗਾਈ ਦੇ ਖ਼ਿਲਾਫ਼ ਬਾਜ਼ਾਰਾਂ ਵਿਚ ਇੱਕ ਰੋਸ ਮਾਰਚ ਵੀ ਕੱਢਿਆ।

ਅਜੀਤ ਡੈਸਕ 28-08-2026
ਗੜ੍ਹਦੀਵਾਲਾ, 27 ਅਗਸਤ (ਚੱਗਰ)- ਗੜ੍ਹਦੀਵਾਲਾ ਵਿਖੇ ਕਾਂਗਰਸ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਖੰਡ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੇ ਹੋਰ ਘਰੇਲੂ ਚੀਜ਼ਾਂ ਦੀ ਮਹਿੰਗਾਈ ਦੇ ਖ਼ਿਲਾਫ਼ ਅੱਜ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਕੋਕੀਲਾ ਮਾਰਕੀਟ ਵਿਖੇ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ‘ਚ ਇਕੱਠੇ ਹੋਏ ਅਤੇ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਮਹਿੰਗਾਈ ਦੇ ਖ਼ਿਲਾਫ਼ ਬਾਜ਼ਾਰਾਂ ਵਿਚ ਇੱਕ ਰੋਸ ਮਾਰਚ ਵੀ ਕੱਢਿਆ। ਉਪਰੰਤ ਸਥਾਨਕ ਬੱਸ ਸਟੈਂਡ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਕੁੱਝ ਹੀ ਦਿਨਾਂ ਵਿਚ ਖੰਡ ਦੀ ਕੀਮਤ 48 ਰੁਪਏ ਤੋਂ ਵੱਧ ਕੇ 67 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਘਰ ਦੀ ਰਸੋਈ ਨੂੰ ਆਪਣੀ ਲਪੇਟ ਵਿਚ ਲੈ ਕੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਗੁਰਮੇਲ ਸਿੰਘ ਦਾਰਾਪੁਰ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਅੰਕਿਤ ਪੰਡਿਤ, ਯੂਥ ਆਗੂ ਅਚਿਨ ਸ਼ਰਮਾ, ਕੌਂਸਲਰ ਹਰਵਿੰਦਰ ਸੋਨੂੰ, ਸਾਬਕਾ ਕੌਂਸਲਰ ਸਿਰੋਜ ਮਿਨਹਾਸ, ਕੌਂਸਲਰ ਪੰਕਜ ਸਿੱਧੂ, ਪਵਨ ਸਲਾਰੀਆ, ਦਿਲਬਾਗ ਸਿੰਘ ਤਲਵੰਡੀ ਜੱਟਾਂ, ਸੰਦੀਪ ਸਿੰਘ, ਠਾਕੁਰ ਦਵਿੰਦਰ ਸਿੰਘ, ਜ਼ੋਰਾਵਰ ਸਿੰਘ, ਸਾਹਿਬ ਦੀਪ, ਅਮਨਦੀਪ, ਕਰਨਵੀਰ ਝਿੱਕਾ, ਬਲਵੀਰ ਸਿੰਘ ਝਿੱਕਾ, ਵਿਕਾਸ ਵਰਮ, ਚਾਨਣ ਰਾਮ, ਲੰਬੜਦਾਰ ਅਸ਼ਵਨੀ ਕੁਮਾਰ, ਕੁਲਵੰਤ ਸਿੰਘ ਤਾਲਿਬ, ਅਜੀਤ ਕੁਮਾਰ ਘੁੱਕਾ, ਅਮਰੀਕ ਸਿੰਘ ਮੀਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇ.ਐਮ.ਐੱਸ. ਕਾਲਜ ਵਿਖੇ ‘ਟੈਲੇਂਟ ਹੰਟ ਫਿਏਸਟਾ 2026’ ਕਰਵਾਇਆ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਦੀ ਅਗਵਾਈ ’ਚ ਅਨੇਕਾਂ ਆਗੂ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।