26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤੇ ਪੌਦੇ ਦੀ ਸੁਰੱਖਿਆ ਤਕਨੀਕਾਂ ਸੰਬੰਧੀ ਸਿਖ਼ਲਾਈ ਕੋਰਸ ਕਰਵਾਇਆ

ਅਜੀਤ ਡੈਸਕ 02-05-2026
ਮਾਹਿਲਪੁਰ, 1 ਮਈ (ਰਜਿੰਦਰ ਸਿੰਘ)-ਖ਼ਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਚਲ ਰਹੀ ਮੁਹਿੰਮ ਤਹਿਤ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਸਾਉਣੀ ਦੀਆਂ ਫ਼ਸਲਾਂ ਦੀ ਸਫਲ ਕਾਸ਼ਤ ਅਤੇ ਪੌਦੇ ਦੀ ਸੁਰੱਖਿਆ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਸਿਖਲਾਈ ਕੋਰਸ ਕਰਵਾਇਆ | ਇਸ ਸਿਖਲਾਈ ਕੋਰਸ ਵਿਚ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰ ਤੇ ਇੰਸਪੈਕਟਰ ਸ਼ਾਮਿਲ ਹੋਏ | ਪ੍ਰੋਗਰਾਮ ਦੇ ਸ਼ੁਰੂਆਤ ਵਿਚ ਡਾ. ਗੁਰਪ੍ਰਤਾਪ ਸਿੰਘ ਸਹਿਯੋਗੀ ਪ੍ਰੋਫੈਸਰ ਨੇ ਪਹੁੰਚੇ ਸਿੱਖਿਆਰਥੀਆਂ ਨੂੰ ਸਾਉਣੀ ਦੀਆਂ ਪ੍ਰਮੁੱਖ ਫਸਲਾਂ ਝੋਨੇ, ਬਾਸਮਤੀ, ਮੱਕੀ, ਮੂੰਗੀ, ਮਾਂਹ, ਸੋਇਆਬੀਨ, ਮੂੰਗਫਲੀ ਤੇ ਤਿੱਲ ਦੀਆਂ ਨਵੀਆਂ ਤੇ ਸੁਧਰੀਆਂ ਕਿਸਮਾਂ, ਮਿੱਟੀ ਪਰਖ, ਖਾਦਾਂ ਦੀ ਸੰਤੁਲਿਤ ਵਰਤੋਂ, ਜੀਵਾਣੂ ਖਾਦਾਂ ਦੀ ਮਹੱਤਤਾ ਤੇ ਵਰਤੋਂ, ਸਰਵਪੱਖੀ ਨਦੀਣ ਪ੍ਰਬੰਧਨ, ਪਾਣੀ ਸੰਭਾਲ ਤਕਨੀਕਾਂ ਤੇ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਬਾਰੇ ਵਿਸਥਾਰ ਨਾਲ ਦੱਸਿਆ | ਡਾ.ਪ੍ਰਭਜੋਤ ਕੌਰ ਨੇ ਸਾਉਣੀ ਦੀਆਂ ਫਸਲਾਂ ਲਈ ਬੀਜ ਸੋਧ ਦੀ ਮਹੱਤਤਾ, ਪ੍ਰਮੁੱਖ ਕੀੜਿਆਂ ਤੇ ਬਿਮਾਰੀਆਂ ਦੀ ਪਹਿਚਾਣ ਤੇ ਹਮਲੇ ਦੀਆਂ ਨਿਸ਼ਾਨੀਆਂ, ਸਰਵੇਖਣ ਅਤੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਚਾਨਣਾ ਪਾਇਆ | ਸਿੱਖਿਆਰਥੀਆਂ ਦੁਆਰਾ ਮਾਹਿਰਾਂ ਨਾਲ ਆਪਣੇ ਖ਼ਦਸ਼ਿਆਂ ਬਾਬਤ ਵਿਚਾਰ-ਚਰਚਾ ਕੀਤੀ ਗਈ ਅਤੇ ਦਿੱਤੀ ਗਈ ਸਿਖਲਾਈ ਸਬੰਧੀ ਵੀ ਸੰਤੁਸ਼ਟੀ ਦਿਖਾਈ ਗਈ |
ਪਿਛਲੀ ਖ਼ਬਰ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਲਈ ਚੁਣੇ ਵਿਦਿਆਰਥੀ ਦਾ ਸਨਮਾਨ ਅਗਲੀ ਖ਼ਬਰ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਈਂ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।