26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਲਈ ਚੁਣੇ ਵਿਦਿਆਰਥੀ ਦਾ ਸਨਮਾਨ

ਅਜੀਤ ਡੈਸਕ 02-05-2026
ਗੜ੍ਹਸ਼ੰਕਰ, 1 ਮਈ (ਧਾਲੀਵਾਲ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਹਰ ਸਾਲ ਕਰਵਾਈ ਜਾਂਦੀ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ 2025 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੇ ਚੁਣੇ ਗਏ ਵਿਦਿਆਰਥੀ ਸਾਗਰ ਲੋਈ ਪੁੱਤਰ ਸਤਨਾਮ ਸਿੰਘ ਨੂੰ ਸਮੂਹ ਸਟਾਫ਼ ਵਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਪਿ੍ੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਵਿਚ ਸਾਡੇ ਸਕੂਲ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਪ੍ਰਾਪਤੀਆਂ ਕਰਦੇ ਆ ਰਹੇ ਹਨ | ਇਸ ਵਾਰ ਵੀ ਧਮਾਈ ਸਕੂਲ ਦੇ ਵਿਦਿਆਰਥੀ ਸਾਗਰ ਲੋਈ ਨੇ ਇਸ ਪ੍ਰੀਖਿਆ ਨੂੰ ਪਾਸ ਕਰਕੇ ਸਕੂਲ, ਮਾਪਿਆਂ ਅਤੇ ਸਟਾਫ਼ ਦਾ ਨਾਮ ਉੱਚਾ ਕੀਤਾ ਹੈ | ਸਕੂਲ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਸਿਲੈੱਕਟ ਹੋਏ ਵਿਦਿਆਰਥੀ ਨੂੰ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਪ੍ਰਤੀ ਸਾਲ 12 ਹਜ਼ਾਰ ਦੇ ਹਿਸਾਬ ਨਾਲ ਕੁੱਲ 48 ਹਜ਼ਾਰ ਵਜ਼ੀਫ਼ੇ ਦੀ ਰਾਸ਼ੀ ਚਾਰ ਸਾਲਾਂ ਵਿਚ ਮਿਲੇਗੀ | ਵਿਦਿਆਰਥੀ ਨੂੰ ਸਨਮਾਨਿਤ ਕਰਨ ਸਮੇਂ ਮੈਡਮ ਕੁਲਵਿੰਦਰ ਕੌਰ, ਪਰਮਜੀਤ ਸਿੰਘ, ਜਸਵੀਰ ਸਿੰਘ, ਦੀਪਕ ਕੌਸ਼ਲ, ਕਮਲਜੀਤ ਕੌਰ, ਬਲਕਾਰ ਸਿੰਘ ਮਘਾਣੀਆਂ, ਖੁਸ਼ਵਿੰਦਰ ਕੌਰ, ਸੂਬੇਦਾਰ ਜੋਗਾ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਏ. ਡੀ. ਸੀ. ਡਾ. ਬੰਬਾਹ ਵਲੋਂ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਨਾਲ ਮੀਟਿੰਗ ਅਗਲੀ ਖ਼ਬਰ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤੇ ਪੌਦੇ ਦੀ ਸੁਰੱਖਿਆ ਤਕਨੀਕਾਂ ਸੰਬੰਧੀ ਸਿਖ਼ਲਾਈ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।