21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਰ. ਬੀ. ਐੱਸ. ਕੇ. ਮੋਬਾਈਲ ਟੀਮਾਂ ਤੇ ਅਪਥਾਲਮਿਕ ਅਫ਼ਸਰਾਂ ਦੀ ਵਿਜਨ ਸਕਰੀਨਿੰਗ ਸੰਬੰਧੀ ਟ੍ਰੇਨਿੰਗ

ਅਜੀਤ ਡੈਸਕ 02-05-2026
ਹੁਸ਼ਿਆਰਪੁਰ, 1 ਮਈ (ਹਰਪ੍ਰੀਤ ਕੌਰ)-ਆਰ. ਬੀ. ਐੱਸ. ਕੇ. ਮੋਬਾਇਲ ਟੀਮਾਂ ਅਤੇ ਅਪਥਾਲਮਿਕ ਅਫ਼ਸਰਾਂ ਨੂੰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੀ ਅਗਵਾਈ ਹੇਠ ਵਿਜਨ ਸਕਰੀਨਿੰਗ ਟਰੇਨਿੰਗ ਦਿੱਤੀ ਗਈ | ਇਸ ਮੌਕੇ ਟਰੇਨਰ ਅਭਿਨਾਸ਼ ਕੌਸ਼ਲ ਅਤੇ ਕੋਆਰਡੀਨੇਟਰ ਪੂਨਮ ਹਾਜ਼ਰ ਸਨ | ਡਾ. ਸੀਮਾ ਗਰਗ ਨੇ ਦੱਸਿਆ ਕਿ ਟਰੇਨਿੰਗ ਤੋਂ ਬਾਅਦ ਆਰ.ਬੀ.ਐੱਸ.ਕੇ. ਮੋਬਾਇਲ ਟੀਮਾਂ ਨੂੰ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਦਿੱਤੇ ਜਾਣਗੇ ਜਿਸ ਨਾਲ ਇਹ ਸਕੂਲੀ ਬੱਚਿਆਂ ਦੀ ਵਿਜ਼ਨ ਸਕਰੀਨਿੰਗ ਕਰਨਗੇ ਅਤੇ ਅੱਖਾਂ ਵਿਚ ਪਾਏ ਜਾਣ ਵਾਲੇ ਨੁਕਸ ਵਾਲੇ ਬੱਚਿਆਂ ਨੂੰ ਨੇੜੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰਨਗੇ | ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਸਦਕਾ ਬੱਚਿਆਂ ਵਿੱਚ ਨਜ਼ਰ ਦੀਆਂ ਸਮੱਸਿਆਵਾਂ ਦੀ ਜਲਦੀ ਪਛਾਣ ਹੋਵੇਗੀ ਅਤੇ ਉਨ੍ਹਾਂ ਦੀ ਸਕੂਲਾਂ ਵਿਚ ਹੀ ਅੱਖਾਂ ਦੀ ਜਾਂਚ ਸੰਭਵ ਹੋਵੇਗੀ |
ਪਿਛਲੀ ਖ਼ਬਰ ਮੇਜਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੈਨੇਜਰ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਅਕਾਲੀ ਦਲ ਸੂਬੇ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜ ਕੇ ਅਕਾਲੀ ਦਲ ਦੀ ਸਰਕਾਰ ਬਣਾਏਗਾ-ਰਣੀਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।