30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਸ਼ਾ ਖ਼ਤਮ ਕਰਨ ਦੇ ਵਾਅਦੇ ਹਵਾ ਹੋਏ, ਪੰਜਾਬ 'ਚ ਹਾਲਾਤ ਚਿੰਤਾਜਨਕ-ਐਡਵੋਕੇਟ ਸੇਠੀ

ਅਜੀਤ ਡੈਸਕ 03-05-2026
ਟਾਂਡਾ ਉੜਮੁੜ, 2 ਮਈ (ਭਗਵਾਨ ਸਿੰਘ ਸੈਣੀ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਦੌਰਾਨ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਹੁਣ ਜਦੋਂ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋਣ ਨੂੰ ਆ ਰਹੇ ਹਨ, ਹਾਲਾਤ ਉਲਟ ਦਿਖਾਈ ਦੇ ਰਹੇ ਹਨ | ਪੰਜਾਬ ਦੇ ਕਈ ਹਿੱਸਿਆਂ 'ਚ ਨਸ਼ਾ ਅੱਜ ਵੀ ਆਸਾਨੀ ਨਾਲ ਉਪਲਬਧ ਹੋ ਰਿਹਾ ਹੈ | ਇਸ ਦਾ ਸਭ ਤੋਂ ਵੱਡਾ ਨੁਕਸਾਨ ਨੌਜਵਾਨ ਵਰਗ ਨੂੰ ਹੋ ਰਿਹਾ ਹੈ | ਨਸ਼ੇ ਦੀ ਲਤ 'ਚ ਫਸੇ ਨੌਜਵਾਨ ਨਾ ਸਿਰਫ਼ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਸਗੋਂ ਆਪਣੇ ਪਰਿਵਾਰਾਂ ਲਈ ਵੀ ਵੱਡੀ ਮੁਸੀਬਤ ਬਣ ਰਹੇ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸੇਠੀ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਦੇ ਮਾਪੇ ਦੁਖੀ ਹਨ ਕਿਉਂਕਿ ਨਸ਼ੇ ਦੇ ਆਦੀ ਨੌਜਵਾਨ ਜਦੋਂ ਨਸ਼ਾ ਨਹੀਂ ਮਿਲਦਾ, ਤਾਂ ਉਹ ਘਰ ਦੀਆਂ ਕੀਮਤੀ ਚੀਜ਼ਾਂ ਵੇਚਣ ਤੱਕ ਮਜਬੂਰ ਹੋ ਜਾਂਦੇ ਹਨ | ਇਸ ਤੋਂ ਇਲਾਵਾ ਕੁੱਝ ਮਾਮਲਿਆਂ ਵਿਚ ਉਹ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਹਿੰਸਕ ਵਤੀਰਾ ਵੀ ਅਪਣਾਉਂਦੇ ਹਨ | ਭਾਵੇਂ ਸਰਕਾਰ ਵਲੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮਾਂ ਚਲਾਈਆਂ ਗਈਆਂ ਹਨ ਅਤੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਨਸ਼ਾ ਅਜੇ ਵੀ ਪੰਜਾਬ ਦੇ ਹਰ ਖੇਤਰ ਵਿਚ ਫੈਲਿਆ ਹੋਇਆ ਹੈ |
ਪਿਛਲੀ ਖ਼ਬਰ ਕਮਲ ਕਾਂਤ ਗੰਭੀਰ ਲਿਵਾਸਾ ਹਸਪਤਾਲ ਦੇ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਅਗਲੀ ਖ਼ਬਰ ਰਵਿੰਦਰ ਸਿੰਘ ਬੀਹੜ੍ਹਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜ਼ੋਨ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।