01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਕੂਮਤਪੁਰ ਸਕੂਲ ਦੀਆਂ 2 ਵਿਦਿਆਰਥਣਾਂ ਵਲੋਂ ਐਨ. ਐਮ. ਐਮ. ਐਸ. ਦਾ ਟੈਸਟ ਪਾਸ

ਅਜੀਤ ਡੈਸਕ 03-05-2026
ਕੋਟਫ਼ਤੂਹੀ, 2 ਮਈ (ਅਟਵਾਲ)-ਸਰਕਾਰੀ ਮਿਡਲ ਸਕੂਲ ਹਕੂਮਤਪੁਰ 'ਚ ਪੜ੍ਹਦੀਆਂ 2 ਵਿਦਿਆਰਥਣਾਂ ਤੇਜੱਸਵੀ ਪੁੱਤਰੀ ਹਰਜਿੰਦਰ ਸਿੰਘ ਤੇ ਏਕਮ ਕÏਰ ਸਪੁੱਤਰੀ ਰਾਮ ਲੁਭਾਇਆ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨੈਸ਼ਨਲ-ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਦਾ ਟੈੱਸਟ ਪਾਸ ਕੀਤਾ, ਜਿਸ ਤਹਿਤ ਬੱਚੀਆਂ ਨੂੰ 12 ਹਜ਼ਾਰ ਸਾਲਾਨਾ ਵਜ਼ੀਫ਼ਾ ਅਗਲੇ ਚਾਰ ਸਾਲ ਲਈ ਪ੍ਰਾਪਤ ਹੋਵੇਗਾ, ਜਿਸ ਦੀ ਕੁਲ ਰਕਮ 48,000 ਹੋਵੇਗੀ | ਸਰਕਾਰੀ ਮਿਡਲ ਸਕੂਲ ਹਕੂਮਤਪੁਰ ਦੀਆਂ ਵਿਦਿਆਰਥੀ ਪਹਿਲਾਂ ਵੀ ਐਨ. ਐਮ. ਐਮ. ਐਸ. ਦਾ ਟੈੱਸਟ ਪਾਸ ਕਰ ਚੁੱਕੇ ਹਨ ਤੇ ਵਜ਼ੀਫ਼ਾ ਪ੍ਰਾਪਤ ਕਰ ਰਹੇ ਹਨ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੁਖੀ ਡਾ. ਗੁਰਪ੍ਰੀਤ ਕÏਰ (ਹਿੰਦੀ ਮਿਸਟੈੱ੍ਰਸ) ਤੇ ਮਿਸ ਸੁਮਨ ਦੇਵੀ (ਸਾਇੰਸ ਮਿਸਟੈੱ੍ਰਸ) ਦਾ ਧੰਨਵਾਦ ਕੀਤਾ | ਵਿਦਿਆਰਥਣਾਂ ਨੂੰ ਅਧਿਆਪਕਾਂ ਵਲੋਂ ਸਕੂਲ ਪੱਧਰ 'ਤੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਖੰਨਾ ਨਾਲ ਮੁਲਾਕਾਤ ਅਗਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਮਰੀਜਾਂ ਨੂੰ ਵੰਡੀਆਂ ਗਈਆਂ ਐਨਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।