10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਥਕ ਅਕਾਲੀ ਲਹਿਰ ਵਲੋਂ ਬੇਅਦਬੀ ਕਾਨੰੂਨਾਂ ਦੀ ਸ਼ਲਾਘਾ

ਅਜੀਤ ਡੈਸਕ 04-05-2026
ਦਸੂਹਾ, 3 ਮਈ (ਭੁੱਲਰ)-ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਸੋਹਲਪੁਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਬੇਅਦਬੀ ਕਾਨੂੰਨ ਜਿਹੜਾ ਬਣਾਇਆ ਗਿਆ ਹੈ ਉਹ ਸਾਰੇ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਉੱਤਮ ਤੇ ਸ਼ਲਾਘਾਯੋਗ ਪਹਿਲ ਕਦਮੀ ਹੈ ਜਿਥੇ ਪੰਜਾਬ ਤੇ ਬਾਕੀ ਸੂਬਿਆਂ ਵਿਚ ਵੱਸਦੇ ਪੰਜਾਬੀ ਸਿੱਖ ਭਾਈਚਾਰਕ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ ਉਥੇ ਵਿਦੇਸ਼ਾਂ 'ਚ ਰਹਿੰਦੇ ਸਿੱਖ ਜਗਤ ਭਾਈਚਾਰੇ ਦੇ ਸਾਰੇ ਆਗੂਆਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੋਂ ਪਹਿਲਾਂ ਕਰੀਬ ਇਕ ਦਹਾਕਾ ਲਗਾਤਾਰ ਤੇ ਢਾਈ ਦਹਾਕੇ ਦਾ ਰਾਜ ਕਰਨ ਵਾਲੇ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੇ ਆਗੂਆਂ ਨੇ ਇਹੋ ਜਿਹੀ ਪਹਿਲ ਕਦਮੀ ਨਹੀਂ ਕੀਤੀ ਜਿਹੜੀ ਕਰਨੀ ਚਾਹੀਦੀ ਸੀ | ਸੋਹਲਪੁਰ ਨੇ ਕਿਹਾ ਕਿ ਜਿਸ ਕਾਨੂੰਨ ਨੂੰ ਦੋਵੇਂ ਬਾਹਾਂ ਉਲਾਰ ਕੇ ਐਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਸਵਾਗਤ ਕਰਨਾ ਚਾਹੀਦਾ ਸੀ ਉਹ ਇਸ ਬੇਅਦਬੀ ਕਾਨੂੰਨ ਦੇ ਉਲਟ ਤੇ ਖ਼ਿਲਾਫ਼ ਨਜ਼ਰੀਆ ਆਉਂਦੇ ਹਨ | ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਦਾ ਇਹ ਪ੍ਰਤੀਕਰਮ ਸਿੱਖ ਕੌਮ ਨੂੰ ਬਹੁਤ ਡੂੰਘੀ ਖਾਈ ਵੱਲ ਲੈ ਕੇ ਜਾ ਰਿਹਾ ਹੈ |
ਪਿਛਲੀ ਖ਼ਬਰ ਭੋਲ ਕਲੋਤਾ ਹਸਪਤਾਲ ਵਿਖੇ ਐਚ. ਪੀ. ਵੀ. ਟੀਕਾਕਰਨ ਅਗਲੀ ਖ਼ਬਰ ਸਿਵਲ ਹਸਪਤਾਲ 'ਚ ਐੱਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।