11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿੰਡ ਬੈਂਚ ਬਾਜਾ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 04-05-2026
ਅੱਡਾ ਸਰਾਂ, 3 ਮਈ (ਮਸੀਤੀ)-ਪਿੰਡ ਬੈਂਚ ਬਾਜਾ ਵਿਚ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਰਪੰਚ ਗੁਰਦੀਪ ਕੌਰ ਤੇ ਸਾਬਕਾ ਸਰਪੰਚ ਵਿਜੇਪਾਲ ਦੀ ਅਗਵਾਈ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ | ਕੈਂਪ 'ਚ ਕਰਤਾਰ ਮੈਮੋਰੀਅਲ ਹਸਪਤਾਲ ਤੱਗੜਾ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਹੋਏ ਇਸ ਕੈਂਪ 'ਚ ਡਾ. ਕਰਨ, ਡਾ. ਮਨਹਮ, ਡਾ. ਅਮਨਦੀਪ ਮਾਨ ਨੇ ਸੇਵਾਵਾਂ ਦਿੰਦੇ ਹੋਏ ਮੈਡੀਕਲ ਜਾਂਚ ਉਪਰੰਤ ਲੋਕਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈੱਸਟ ਵੀ ਕੀਤੇ ਗਏ | ਗ੍ਰਾਮ ਪੰਚਾਇਤ ਵਲੋਂ ਕੈਂਪ ਦੀ ਸਮਾਪਤੀ 'ਤੇ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਪੰਚ ਕਮਲਜੀਤ ਕੌਰ, ਸਾਬਕਾ ਪੰਚ ਤਰਲੋਕ ਸਿੰਘ, ਸਾਬਕਾ ਸੰਮਤੀ ਮੈਂਬਰ ਹਰਮੇਸ਼ ਸਿੰਘ, ਕੁਲਦੀਪ ਸਿੰਘ ਦੇਹਰੀਵਾਲ, ਸੁਰਿੰਦਰ ਕੌਰ, ਹਰਵਿੰਦਰ ਕੌਰ, ਹਰਮੇਸ਼ ਕੁਮਾਰ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਇਬ ਸਿੰਘ ਸੈਣੀ ਨਾਲ ਭਾਜਪਾ ਆਗੂ ਟਿੱਕਾ ਦੀ ਮੁਲਾਕਾਤ ਅਗਲੀ ਖ਼ਬਰ ਡੇਰਾ ਸੱਚਾ ਦਰਬਾਰ 'ਚ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।