20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਏ. ਟੀ. ਐਮ. 'ਚ ਨਕਦੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ-ਗੱਗੀ ਠੁਕਰਾਲ

ਅਜੀਤ ਡੈਸਕ 05-05-2026
ਦਸੂਹਾ, 4 ਮਈ (ਭੁੱਲਰ)-ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਬੈਂਕਾਂ ਤੇ ਏ. ਟੀ. ਐਮ. 'ਚ ਨਕਦੀ ਦੀ ਕਮੀ ਕਾਰਨ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਗਾਹਕ ਡਿਜੀਟਲ ਭੁਗਤਾਨ ਨਹੀਂ ਕਰ ਸਕਦਾ | ਇਸ ਕਾਰਨ ਖਰੀਦਦਾਰੀ ਘੱਟ ਰਹੀ ਹੈ | ਉਨ੍ਹਾਂ ਦੱਸਿਆ ਕਿ ਏ. ਟੀ. ਐਮ. 'ਚ ਨਕਦੀ ਦੀ ਘਾਟ ਕਾਰਨ ਆਮ ਲੋਕ ਤੇ ਵਪਾਰੀ ਕਰੀਬ ਦੋ ਮਹੀਨਿਆਂ ਤੋਂ ਪ੍ਰੇਸ਼ਾਨ ਹੈ | ਉਨ੍ਹਾਂ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ | ਦੂਜੇ ਪਾਸੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਦੋ ਮਹਿਨਿਆਂ ਤੋਂ ਰਿਜਨਲ ਦਫਤਰਾਂ ਵਲੋਂ ਬੈਂਕਾਂ ਨੂੰ ਨਕਦੀ ਦੀ ਸਪਲਾਈ ਘੱਟ ਆ ਰਹੀ ਹੈ | ਇਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ |
ਪਿਛਲੀ ਖ਼ਬਰ -ਮਾਮਲਾ ਮੈਹਿੰਦਵਾਣੀ 'ਚ ਲਗਾਤਾਰ 84 ਦਿਨ ਚਲੇ ਸੰਘਰਸ਼ ਦੌਰਾਨ ਦਰਜ ਕੀਤੇ ਪਰਚਿਆਂ ਦਾ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਮੁ... ਅਗਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਨ ਮੌਕੇ ਤਿੰਨ ਦਿਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।