ਮਾਹਿਲਪੁਰ, 10 ਮਈ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਨਵੇਂ ਸੈਸ਼ਨ 2026-27 ਵਿਚ ਦਾਖ਼ਲੇ ਸੰਬੰਧੀ ਖੇਤਰ ਦੇ ਪਿੰਡ ਈਸਪੁਰ 'ਚ ਵਿਦਿਆਰਥੀਆਂ ਦੀ ਕੈਰੀਅਰ ਸੇਧ ਤੇ ਕਾਊਾਸਲਿੰਗ ਦੀ ਸਹੂਲਤ ਲਈ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲਿ੍ਹਆ | ਇਸ ਮੌਕੇ ਪਿੰਡ ਈਸਪੁਰ ਦੇ ਸਰਪੰਚ ਹਰਨੇਕ ਸਿੰਘ ਨੇ ਸਰਪੰਚ ਗੁਰਮੇਲ ਸਿੰਘ ਪੰਡੋਰੀ, ਸਰਪੰਚ ਕੁਸ਼ਲ ਕੁਮਾਰ ਤੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਦੀ ਹਾਜ਼ਰੀ 'ਚ ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ | ਇਸ ਮੌਕੇ ਪਿ੍ੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਇਲਾਕੇ ਤੋਂ ਹਰ ਸਾਲ ਵੱਡੀ ਗਿਣਤੀ 'ਚ ਵਿਦਿਆਰਥੀ ਉਚੇਰੀ ਸਿੱਖਿਆ ਲਈ ਖ਼ਾਲਸਾ ਕਾਲਜ ਪੁੱਜਦੇ ਹਨ | ਉਨ੍ਹਾਂ ਕਿਹਾ ਕਿ ਇਹ ਦਾਖਲਾ ਕੇਂਦਰ ਵਿਦਿਆਰਥੀਆਂ ਨੂੰ ਕਰੀਅਰ ਸੇਧ ਦੇਣ 'ਚ ਵੱਡਾ ਸਹਾਇਕ ਹੋਵੇਗਾ | ਇਸ ਮੌਕੇ ਪੰਚ ਕੁਲਵਰਨ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਪੰਡੋਰੀ ਗੰਗਾ ਸਿੰਘ, ਦਾਖਲਾ ਕਮੇਟੀ ਦੇ ਕਨਵੀਨਰ ਡਾ. ਵਰਿੰਦਰ ਆਜ਼ਾਦ ਸਮੇਤ ਕਾਲਜ ਦਾ ਸਟਾਫ਼ ਤੇ ਪਿੰਡ ਵਾਸੀ ਹਾਜ਼ਰ ਸਨ |