04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਜਮਾਤ ਦੇ ਨਤੀਜੇ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ 26 ਵਿਦਿਆਰਥੀ ਮੈਰਿਟ ਸੂਚੀ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਰੀਆ ਰਾਣੀ ਨੇ ਪੰਜਾਬ 'ਚੋਂ ਤੀਜਾ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ 26 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਕੇ ਜ਼ਿਲ੍ਹੇ ਸਮੇਤ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਕਤ ਵਿਦਿਆਰਥੀਆਂ 'ਚੋਂ 12 ਵਿਦਿਆਰਥੀ ਸਰਕਾਰੀ ਤੇ 14 ਵਿਦਿਆਰਥੀ ਨਿੱਜੀ ਸਕੂਲਾਂ ਨਾਲ ਸੰਬੰਧਿਤ ਹਨ | ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਰੀਆ ਰਾਣੀ ਨੇ 650 'ਚੋਂ 645 ਅੰਕ ਹਾਸਿਲ ਕਰਕੇ ਮੈਰਿਟ ਸੂਚੀ 'ਚੋਂ ਦੂਜਾ ਰੈਂਕ ਹਾਸਿਲ ਕਰਦਿਆਂ ਪੰਜਾਬ 'ਚੋਂ ਤੀਜਾ ਸਥਾਨ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਤਰਨਦੀਪ ਕੌਰ ਨੇ 643 ਅੰਕ ਹਾਸਿਲ ਕਰਕੇ ਮੈਰਿਟ ਸੂਚੀ 'ਚੋਂ ਤੀਜਾ ਰੈਂਕ ਤੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਹੀ ਵਿਦਿਆਰਥਣ ਹਰਗੁਣ ਤੇ ਰੁਪਿੰਦਰ ਕੌਰ ਨੇ 650 'ਚੋਂ 639 ਅੰਕ ਹਾਸਿਲ ਕਰਕੇ ਮੈਰਿਟ ਸੂਚੀ 'ਚੋਂ 6ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸਰਕਾਰੀ ਸਕੂਲ ਬੱਧੂਪੁਰ ਦੇ ਵਿਦਿਆਰਥੀ ਰਮਨਦੀਪ ਸਿੰਘ ਨੇ ਮੈਰਿਟ ਸੂਚੀ 'ਚੋਂ 10ਵਾਂ ਰੈਂਕ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਰੀਵਾ ਨੇ 634 ਅੰਕ ਹਾਸਿਲ ਕਰਕੇ ਮੈਰਿਟ ਸੂਚੀ 'ਚੋਂ 11ਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਰਾਸ਼ੀ ਨੇ 632 ਅੰਕ ਲੈ ਕੇ 13ਵਾਂ ਰੈਂਕ, ਸੀਨੀਅਰ ਸੈਕੰਡਰੀ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਤਲਵਾੜਾ ਟਾਊਨਸ਼ਿਪ ਦੀ ਕਾਜਲ, ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ ਦੀ ਪ੍ਰਾਚੀ, ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀਅਰ ਸੈਕੰਡਰੀ) ਕੇਸ਼ਵ ਨਗਰ ਭਰਵਾਈ ਰੋਡ, ਐਸ. ਸੀ. ਕੰਵਰ ਹਾਈ ਸਕੂਲ ਦਲਵਾਲੀ ਖ਼ੁਰਦ ਤੇ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਤਲਵਾੜਾ ਟਾਊਨਸ਼ਿਪ ਦੀ ਕ੍ਰਿਤਿਕਾ ਨੇ 630 ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ 15ਵਾਂ ਰੈਂਕ, ਐਸ. ਏ. ਵੀ. ਜੈਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ ਰਾਧਵੀ ਝਾ ਤੇ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੇ ਨਵਦੀਪ ਸਿੰਘ ਨੇ 628 ਅੰਕ ਲੈ ਕੇ 17ਵਾਂ ਰੈਂਕ, ਸਰਕਾਰੀ ਹਾਈ ਸਕੂਲ ਘੋਗਰਾ ਦੀ ਸਿਮਰਨਪ੍ਰੀਤ ਕੌਰ ਤੇ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਤਲਵਾੜਾ ਟਾਊਨਸ਼ਿਪ ਦੇ ਪਰਨੀਤ ਨੇ 627 ਅੰਕ ਹਾਸਿਲ ਕਰਕੇ 18ਵਾਂ ਰੈਂਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦਲ ਦੀ ਆਰਤੀ, ਸੀਨੀਅਰ ਸੈਕੰਡਰੀ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਤਲਵਾੜਾ ਟਾਊਨਸ਼ਿਪ ਦੀ ਰਵਨੀਤ ਕੌਰ, ਜੀ. ਏ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਖਨੂਰ ਦੀ ਇੰਦਰਪ੍ਰੀਤ ਕੌਰ ਤੇ ਸ੍ਰੀ ਜਗਦੀਸ਼ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦੇ ਅਦਿੱਤਿਆ ਭਾਰਦਵਾਜ ਨੇ 626 ਅੰਕ ਹਾਸਿਲ ਕਰਕੇ 19ਵਾਂ ਰੈਂਕ, ਸਰਵਹਿੱਤਕਾਰੀ ਵਿੱਦਿਆ ਮੰਤਰੀ ਹਾਜੀਪੁਰ ਦੀ ਹਰਪ੍ਰੀਤ ਕੌਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਜਸਲੀਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਰਿਧੀਮਾ ਠਾਕੁਰ, ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ ਦੀ ਪ੍ਰਭਦੀਪ ਕੌਰ ਤੇ ਸਰਕਾਰੀ ਗਰਲਜ਼ ਹਾਈ ਸਕੂਲ ਸੂਸ-ਪੱਜੋਦਿਓਤਾ ਦੇ ਅੰਮਿ੍ਤ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਜਸਲੀਨ ਕੌਰ ਨੇ 625 ਅੰਕ ਹਾਸਿਲ ਕਰਕੇ 20ਵਾਂ ਰੈਂਕ, ਸਰਕਾਰੀ ਹਾਈ ਸਕੂਲ ਜਾਹਿਦਪੁਰ ਕਮਲੂਹ ਦੀ ਰਾਧਿਕਾ ਅਤੇ ਐਸ.ਸੀ. ਕੰਵਰ ਹਾਈ ਸਕੂਲ ਦਲਵਾਲੀ ਖ਼ੁਰਦ ਦੀ ਰਿਤੀ ਨੇ 624 ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚੋਂ 21ਵਾਂ ਰੈਂਕ ਹਾਸਿਲ ਕਰਕੇ ਜ਼ਿਲ੍ਹੇ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ |
ਪਿਛਲੀ ਖ਼ਬਰ ਬਡਵਾਲ ਗੋਤ ਜਠੇਰਿਆਂ ਦਾ ਜੋੜ ਮੇਲਾ 17 ਨੂੰ ਅਗਲੀ ਖ਼ਬਰ ਤੇਜ਼ ਤੂਫ਼ਾਨ ਤੇ ਮੀਂਹ ਨਾਲ ਜਨ-ਜੀਵਨ ਹੋਇਆ ਪ੍ਰਭਾਵਿਤ, ਮੱਕੀ ਦੀ ਫ਼ਸਲ ਨੁਕਸਾਨੀ ਟੁੱਟੇ ਦਰੱਖਤਾਂ ਕਾਰਨ ਲੱਗੇ ਜਾਮ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।