ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਮੂਲ ਰਾਜ ਦੇਵੀ ਚੰਦ ਕਪੂਰ ਐੱਸ. ਡੀ. ਪਬਲਿਕ ਸਕੂਲ ਗੜ੍ਹਸ਼ੰਕਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਪਿ੍ੰਸੀਪਲ ਬੰਦਨਾ ਰਾਣਾ ਨੇ ਦੱਸਿਆ ਕਿ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਤੀਜੇ 'ਚ ਵਿਦਿਆਰਥੀ ਹਿਮਾਂਸ਼ੂ ਨੇ ਪਹਿਲਾ, ਵਿਦਿਆਰਥਣ ਮਹਿਕ ਨੇ ਦੂਜਾ ਤੇ ਲਵਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਂਦਰ ਕੁਮਾਰ ਵਾਸੁਦੇਵ, ਮੈਨੇਜਰ ਸੋਮ ਨਾਥ ਓਹਰੀ, ਪਿ੍ੰਸੀਪਲ ਬੰਦਨਾ ਰਾਣਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੂੰ ਭਵਿੱਖ ਵਿਚ ਹੋਰ ਵੀ ਮਿਹਨਤ ਕਰਕੇ ਚੰਗੇ ਅੰਕ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ |