ਮਾਹਿਲਪੁਰ, 11 ਮਈ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ 5ਵਾਂ ਪੇਂਡੂ ਓਪਨ ਸੈਵਨ-ਏ ਸਾਈਡ ਰਾਤਰੀ ਫੁੱਟਬਾਲ ਟੂਰਨਾਮੈਂਟ ਕਰਵਾਉਣ ਸੰਬੰਧੀ ਮੀਟਿੰਗ ਸਰਪ੍ਰਸਤ ਸੰਤ ਸਾਧੂ ਸਿੰਘ ਕੁਟੀਆ ਕਹਾਰਪੁਰ ਤੇ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਅਗਵਾਈ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 14 ਮਈ ਕਰਵਾਇਆ ਜਾ ਰਿਹਾ, ਜਿਸ 'ਚ ਇਲਾਕੇ ਦੀਆਂ ਨਾਮਵਰ ਟੀਮਾਂ 24 ਭਾਗ ਲੈ ਰਹੀਆਂ ਹਨ | ਇਸ ਮੌਕੇ ਹਰਨੰਦਨ ਸਿੰਘ ਖਾਬੜਾ, ਕੁਲਸ਼ਿੰਦਰ ਸਿੰਘ ਸਾਬਕਾ ਐਸ. ਐਸ. ਪੀ., ਸਰਪੰਚ ਹਰਨੇਕ ਸਿੰਘ, ਗੁਰਦਿਆਲ ਸਿੰਘ ਖਾਬੜਾ, ਮਨਜੀਤ ਸਿੰਘ ਨਗਰ, ਹਰਿੰਦਰ ਸਿੰਘ ਸ਼ਨੀ ਕੋਚ, ਗੁਲਸ਼ਰਨ ਸਿੰਘ ਜੋਨੀ, ਜਤਿੰਦਰ ਸਿੰਘ ਘੁੱਗੀ, ਥਾਣੇਦਾਰ ਰਾਜ ਕੁਮਾਰ ਰਾਜੂ, ਸੰਜੀਵ ਕੁਮਾਰ ਬਾਲੀ, ਥਾਣੇਦਾਰ ਸੁਮਿਤ ਬਾਲੀ, ਮੁਕੇਸ਼ ਕੁਮਾਰ ਕੇਸ਼ੀ, ਜੁਝਾਰ ਸਿੰਘ ਜੇ. ਈ. ਇਲਾਵਾ ਪਿੰਡ ਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ |