05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭੰਬੋਤਾੜ ਵਿਖੇ ਨਵੇਂ ਬਣੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ

ਅਜੀਤ ਡੈਸਕ 12-05-2026
ਰਾਮਗੜ੍ਹ ਸੀਕਰੀ, 11 ਮਈ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਵਿਸ਼ਾਲ ਤੇ ਸ਼ਾਨਦਾਰ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਬੀਤੇ ਦਿਨ ਕਰਕੇ ਇਸ ਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ | ਉਕਤ ਖੇਡ ਪਾਰਕ ਦਸੂਹਾ ਹਲਕੇ ਦਾ 17ਵਾਂ ਖੇਡ ਪਾਰਕ ਹੈ, ਜੋ ਬਣ ਕੇ ਤਿਆਰ ਹੋ ਗਿਆ ਹੈ ਅਤੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਪਿੰਡ ਪਹੁੰਚਣ 'ਤੇ ਵਿਧਾਇਕ ਘੁੰਮਣ ਦਾ ਸਰਪੰਚ ਕਮਲ ਕਿਸ਼ੋਰ ਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਵੱਡੀ ਸੰਖਿਆ ਵਿਚ ਹਾਜ਼ਰ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, 'ਆਪ' ਆਗੂ ਵਿਕਰਾਂਤ ਜਯੋਤੀ, ਜਯੋਤੀ ਸ਼ਰਮਾ, ਸ਼ਿਵਮ ਤਲੂਜਾ, ਪੁਸ਼ਪਿੰਦਰ ਜੋਗੀ, ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ, ਬਲਾਕ ਸੰਮਤੀ ਤਲਵਾੜਾ ਚੇਅਰਮੈਨ ਬੌਬੀ ਕੌਸ਼ਲ, ਜਰਨੈਲ ਬੰਟੀ ਉਪ ਚੇਅਰਮੈਨ, ਸਰਪੰਚ ਵਿਨੋਦ ਸ਼ਰਮਾ ਤੋਂ ਇਲਾਵਾ ਵੱਡੀ ਸੰਖਿਆ 'ਚ ਇਲਾਕਾ ਵਾਸੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਘੁੰਮਣ ਨੇ ਆਪਣੇ ਕਾਰਜਕਾਲ ਦੇ ਬੀਤੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਦਸੂਹੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਤਕਰੀਬਨ ਪੂਰੇ ਕੀਤੇ ਜਾ ਚੁੱਕੇ ਹਨ | ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਵਿਕਰਾਂਤ ਜਯੋਤੀ ਤੇ ਬਲਾਕ ਸੰਮਤੀ ਚੇਅਰਮੈਨ ਬੌਬੀ ਕੌਸ਼ਲ ਨੇ ਵੀ ਸੰਬੋਧਨ ਕਰਦਿਆਂ ਵਿਧਾਇਕ ਵਲੋਂ ਹਲਕੇ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਵੇਰਵਾ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੀਆਂ ਚੋਣਾਂ 'ਚ ਵਿਧਾਇਕ ਘੁੰਮਣ ਦਾ ਮੁੜ ਵਿਧਾਇਕ ਬਣਨਾ ਲਗਪਗ ਤੈਅ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਪਿੰਡ ਵਿਚ ਕਰੀਬ 55 ਲੱਖ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈਲਨੈਸ ਕੇਂਦਰ ਤੇ ਕਰੀਬ 66 ਲੱਖ ਦੀ ਲਾਗਤ ਨਾਲ ਬਣਨ ਵਾਲੇ ਿਲੰਕ ਭੰਬੋਤਾੜ ਦੀਆਂ ਬਾਕੀ ਪੰਚਾਇਤਾਂ ਨੂੰ ਵੀ ਵਿਕਾਸ ਰਾਸ਼ੀ ਦਾ ਵੀ ਐਲਾਨ ਕੀਤਾ | ਇਸ ਮੌਕੇ ਡਾ. ਲਸ਼ਕਰ ਸਿੰਘ, ਸਰਪੰਚ ਵੇਦ ਪ੍ਰਕਾਸ਼, ਸਰਪੰਚ ਸਰੂਪ ਸਿੰਘ, ਪ੍ਰਧਾਨ ਸ਼ੰਭੂ ਦੱਤ, ਸਰਪੰਚ ਕੁਲਜੀਤ ਸਿੰਘ, ਸੰਜੀਵ ਸੰਜੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮਾ ਦੇਵੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਕੌਰ, ਸਰਪੰਚ ਵਕੀਲ ਬਟਵਾੜਾ, ਸਰਪੰਚ ਧਰਮਵੀਰ, ਡਾ. ਸਤੀਸ਼ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਅਗਲੀ ਖ਼ਬਰ ਕਹਾਰਪੁਰ ਵਿਖੇ 5ਵਾਂ ਸੈਵਨ-ਏ ਸਾਈਡ ਰਾਤਰੀ ਫੁੱਟਬਾਲ ਟੂਰਨਾਮੈਂਟ 14 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।