05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ

ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ | ਮੀਟਿੰਗ ਸ਼ੁਰੂ ਹੋਣ 'ਤੇ ਪਿਛਲੇ ਮਹੀਨੇ ਦੀ ਕਾਰਵਾਈ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ 11 ਮਈ 2026 ਨੂੰ ਇਸ ਜਥੇਬੰਦੀ ਦੇ ਮੈਂਬਰਾਂ/ ਅਹੁਦੇਦਾਰਾਂ ਦੀ ਨਵੀਂ ਚੋਣ ਨੂੰ ਮੁੱਖ ਰੱਖਦੇ ਹੋਏ, ਹੇਠ ਲਿਖੇ ਅਨੁਸਾਰ ਸਰਵਸੰਮਤੀ ਨਾਲ ਅਹੁਦੇਦਾਰੋ ਦੀ ਚੋਣ ਕੀਤੀ ਗਈ | ਸਰਪ੍ਰਸਤ ਅਵਤਾਰ ਸਿੰਘ ਸ਼ੇਰਪੁਰੀ, ਚੇਅਰਮੈਨ ਅਵਤਾਰ ਸਿੰਘ ਝਿੰਗੜ, ਪ੍ਰਧਾਨ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ, ਜਨਰਲ ਸਕੱਤਰ ਗਿਆਨ ਸਿੰਘ ਭਲੇਠੂ, ਕੈਸ਼ੀਅਰ ਕਮਲਜੀਤ ਮਿਨਹਾਸ, ਸਹਾਇਕ ਕੈਸ਼ੀਅਰ ਰਾਮ ਪ੍ਰਕਾਸ਼, ਸੰਯੁਕਤ ਸਕੱਤਰ ਰਜਿੰਦਰ ਸਿੰਘ ਆਜ਼ਾਦ, ਕਾਨੂੰਨੀ ਸਲਾਹਕਾਰ ਬਲਵਿੰਦਰ ਗੜ੍ਹਸ਼ੰਕਰੀ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਕਸ਼ਮੀਰਾ ਸਿੰਘ ਹਰਗੜ੍ਹ, ਕੁਲਦੀਪ ਸਿੰਘ ਅਜੜਾਮ, ਸੁਰਿੰਦਰ ਸਿੰਘ ਬਰਿਆਣਾ, ਮੀਤ ਪ੍ਰਧਾਨ ਸਰਵਣ ਸਿੰਘ ਬੰਬੇਲੀ, ਹਰਬੰਸ ਸਿੰਘ ਬੈਂਸ, ਹਰਦਿਆਲ ਸਿੰਘ ਬਾੜੀਆਂ, ਸਟੇਜ ਸਕੱਤਰ ਗੁਰਬਖ਼ਸ਼ ਸਿੰਘ ਮਨਕੋਟੀਆ, ਪ੍ਰਬੰਧਕ ਸਕੱਤਰ ਕਰਨੈਲ ਸਿੰਘ ਅਜੜਾਮ, ਅਮਰੀਕ ਸਿੰਘ, ਹਰਮੇਸ਼ ਕੁਮਾਰ ਅਤੇ ਬਾਲਕਿ੍ਸ਼ਨ ਤੇ ਇਜ਼ੈਕਟਿਵ ਮੈਂਬਰ ਕਾਬਲ ਸਿੰਘ, ਪਰਮਿੰਦਰ ਸਿੰਘ, ਕਰਤਾਰ ਸਿੰਘ, ਹਰਬੰਸ ਸਿੰਘ ਜੱਲੋਵਾਲ, ਰਣਜੀਤ ਸਿੰਘ ਸਾਬਕਾ ਡਰਾਈਵਰ, ਭਗਵਾਨ ਦਾਸ ਤੇ ਸੋਹਣ ਲਾਲ ਇੰਸਪੈਕਟਰ ਦੀ ਚੋਣ ਕੀਤੀ ਗਈ | ਸਾਰੇ ਚੁਣੇ ਹੋਏ ਅਹੁਦੇਦਾਰਾਂ ਨੇ ਜਥੇਬੰਦੀ ਦਾ ਧੰਨਵਾਦ ਕੀਤਾ | ਉਪਰੰਤ ਪ੍ਰਧਾਨ ਅਨਿਲ ਕੁਮਾਰ, ਰਜਿੰਦਰ ਸਿੰਘ ਆਜ਼ਾਦ, ਹਰਜਿੰਦਰ ਸਿੰਘ ਗਿੱਲ, ਗਿਆਨ ਸਿੰਘ ਭਲੇਠੂ, ਗੁਰਬਖ਼ਸ਼ ਸਿੰਘ ਮਨਕੋਟੀਆ ਤੇ ਅਵਤਾਰ ਸਿੰਘ ਚੇਅਰਮੈਨ ਨੇ ਆਪਣੇ ਸੰਬੋਧਨ ਵਿਚ 'ਆਪ' ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਪੈਨਸ਼ਨਰਾਂ/ਮੁਲਾਜ਼ਮਾਂ ਦੇ ਡੀ. ਏ. ਵੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਮੁਲਾਜ਼ਮਾਂ/ਪੈਨਸ਼ਨਰਾਂ ਦੇ ਬਕਾਏ ਹਾਈ ਕੋਟ ਦੇ ਹੁਕਮਾਂ ਮੁਤਾਬਿਕ ਵੀ ਦੇਣ ਤੋਂ ਕੁਤਾਹੀ ਕਰ ਰਹੀ ਹੈ | ਇਸ ਮੌਕੇ ਪਾਖਰ ਦਾਸ, ਜਗਜੀਤ ਸਿੰਘ, ਰਤਨ ਸਿੰਘ, ਹਰਦੀਪ ਸਿੰਘ, ਜੇ. ਆਰ. ਭਾਟੀਆ, ਹਰਬਿਸਾਲ, ਮਹਿੰਦਰ ਕੁਮਾਰ, ਪ੍ਰੀਤਮ ਸਿੰਘ, ਉਂਕਾਰ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਰਾਮਕਿਸ਼ਨ, ਜੋਗਰਾਜ ਅਤੇ ਗੁਰੂਦੱਤ ਆਦਿ ਹਾਜ਼ਰ ਸਨ | ਅਗਲੀ ਮੀਟਿੰਗ 11 ਜੂਨ ਨੂੰ ਹੋਵੇਗੀ |
ਪਿਛਲੀ ਖ਼ਬਰ -ਮਾਮਲਾ ਵੋਟਰ ਸੂਚੀਆਂ 'ਚ ਘੁਟਾਲੇ ਦਾ- ਭਾਜਪਾ ਵਲੋਂ ਕੀਤੇ ਇਤਰਾਜ਼ਾਂ ਸੰਬੰਧੀ ਚੋਣ ਕਮਿਸ਼ਨ ਨੇ ਕੀਤੀ ਕਾਰਵਾਈ ਅਗਲੀ ਖ਼ਬਰ ਭੰਬੋਤਾੜ ਵਿਖੇ ਨਵੇਂ ਬਣੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।