22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਾਣਾ ਮੰਡੀ ਹਾਜੀਪੁਰ 'ਚ ਚੁਕਾਈ ਨਾ ਹੋਣ ਕਰਕੇ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 13-05-2026
ਹਾਜੀਪੁਰ, 12 ਮਈ (ਜੋਗਿੰਦਰ ਸਿੰਘ)-ਮਾਰਕੀਟ ਕਮੇਟੀ ਮੁਕੇਰੀਆਂ ਦੇ ਅਧੀਨ ਆਉਂਦੀ ਦਾਣਾ ਮੰਡੀ ਹਾਜੀਪੁਰ 'ਚ ਖੁੱਲੇ੍ਹ ਅਸਮਾਨ ਹੇਠ ਕਣਕ ਦੀਆਂ ਖ਼ਰੀਦੀਆਂ ਹੋਈਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਤੇ ਚੁਕਾਈ ਨਾ ਹੋਣ ਕਰਕੇ ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ 'ਚ ਗੱਲਬਾਤ ਕਰਦਿਆਂ ਮਜ਼ਦੂਰਾਂ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਬੰਦ ਹੋ ਚੁੱਕੀ ਹੈ ਤੇ ਕਣਕ ਦੀ ਆਮਦ ਬੰਦ ਹੈ ਪਰ ਚੁਕਾਈ ਨਹੀਂ ਹੋ ਰਹੀ, ਜਿਸ ਕਰਕੇ ਅਸੀਂ ਜੋ ਕਮਾਇਆ ਹੈ ਬੈਠ ਕੇ ਖਾਂ ਰਹੇ ਹਾਂ ਤੇ ਬੱਚੇ ਸਾਡਾ ਘਰਾਂ 'ਚ ਇੰਤਜ਼ਾਰ ਕਰ ਰਹੇ ਹਨ ਜੇਕਰ ਅਸੀਂ ਸਾਰੀ ਕਮਾਈ ਖਾ ਲਵਾਂਗੇ ਤਾਂ ਆਪਣੇ ਘਰ ਕੀ ਲੈ ਕੇ ਜਾਵਾਂਗੇ? ਆੜ੍ਹਤੀਆਂ ਨੇ ਦੱਸਿਆ ਕਿ ਚੁਕਾਈ ਨਾ ਹੋਣ ਕਰਕੇ ਉਹ ਪੇਸ਼ਾਨੀ 'ਚ ਹਨ | ਉਨ੍ਹਾਂ ਦੱਸਿਆ ਕਿ ਖੁੱਲੇ੍ਹ ਆਸਮਾਨ ਹੇਠ ਕਣਕ ਦੀਆਂ ਬੋਰੀਆਂ ਪਈਆਂ ਹਨ ਤੇ ਆਏ ਦਿਨ ਮੌਸਮ ਖ਼ਰਾਬ ਹੋ ਰਿਹਾ ਹੈ ਜੇਕਰ ਜ਼ਿਆਦਾ ਮੀਂਹ ਪੈ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਣਕ ਗੁਦਾਮਾਂ 'ਚ ਲਗਾਉਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਮਜ਼ਦੂਰ ਆੜ੍ਹਤੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦਾਣਾ ਮੰਡੀ ਹਾਜੀਪੁਰ 'ਚ ਕਣਕ ਦੀ ਚੁਕਾਈ ਕਰਵਾਈ ਜਾਵੇ | ਇਸ ਮੌਕੇ ਚੌਧਰੀ ਪਵਨ ਕੁਮਾਰ, ਸੁਮਨ ਕੁਮਾਰ, ਹੀਰਾ ਲਾਲ, ਅਖਲੇਸ਼ ਯਾਦਵ, ਮਨੋਜ, ਰਾਜਨ, ਵਿਜੇ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 3 ਰੋਜ਼ਾ ਮੇਲੇ 'ਤੇ ਵਿਸ਼ੇਸ਼- ਬਾਬਾ ਜਵਾਹਰ ਦਾਸ ਸੂਸਾਂ ਵਾਲੇ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।