ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਕਰਵਾਈਆਂ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਤੀਜੇ ਦਿਨ 9 ਉਮੀਦਵਾਰਾਂ ਨੇ ਆਪਣੇ ਚੋਣ ਪੱਤਰ ਦਾਖਲ ਕਰਵਾਏ ਗਏ ਹਨ | ਇਸ ਸੰਬੰਧੀ ਆਰ. ਓ. ਰੁਪਿੰਦਰ ਸਿੰਘ ਪਾਵਲਾ ਐਕਸੀਅਨ ਕੰਡੀ ਕਨਾਲ, (ਏ. ਆਰ. ਓ.) ਰਾਜ ਕੁਮਾਰ ਨਾਇਬ ਤਹਿਸੀਲਦਾਰ ਭੂੰਗਾ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਚੋਣਾਂ ਕਰਵਾਈਆਂ ਜਾਣੀਆਂ ਹਨ, ਜਿਸ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਅੱਜ ਤੀਜਾ ਦਿਨ ਹੈ ਤੇ ਅੱਜ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ, ਜਿਨ੍ਹਾਂ 'ਚ 3 ਆਜ਼ਾਦ (ਜੋਤੀ ਬਾਲਾ ਵਾਰਡ ਨੰਬਰ 1, ਜਤਿੰਦਰ ਕੌਰ ਵਾਰਡ ਨੰਬਰ 2, ਜਸਮੀਤ ਸਿੰਘ ਵਾਰਡ ਨੰਬਰ 3 ਸ਼ਾਮਿਲ ਹਨ) ਜਦਕਿ 6 ਕਾਂਗਰਸ ਦੇ ਉਮੀਦਵਾਰ ਸ਼ਾਮਿਲ ਹਨ, ਜਿਨ੍ਹਾਂ 'ਚ ਸਵਿਤਾ, ਇਕਬਾਲ ਸਿੰਘ, ਮਨਪ੍ਰੀਤ ਕੌਰ, ਰਜਨੀ, ਰਮਨ ਕੁਮਾਰ ਤੇ ਗੌਰਵ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ |