31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੂਸਾਂ ਦੇ ਮੇਲੇ 'ਤੇ ਸ਼ਰਧਾਲੂਆਂ ਵਲੋਂ ਵੱਡੀ ਗਿਣਤੀ ਵਿਚ ਲੰਗਰ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ

ਅਜੀਤ ਡੈਸਕ 16-05-2026
ਸ਼ਾਮਚੁਰਾਸੀ, 15 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਮਹਾਨ ਤਪੱਸਵੀ ਧੰਨ-ਧੰਨ ਬਾਬਾ ਜਵਾਹਰ ਦਾਸ ਦੀ ਯਾਦ 'ਚ ਪਿੰਡ ਸੂਸਾਂ ਦੀ ਧਰਤੀ 'ਤੇ ਹਰ ਸਾਲ ਲੱਗਣ ਵਾਲਾ ਮੇਲਾ ਦੁਆਬੇ ਦੇ ਇਲਾਕੇ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ | ਮੇਲੇ 'ਚ ਜਿੱਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆ ਕੇ ਨਤਮਸਤਕ ਹੁੰਦੇ ਹਨ, ਉਥੇ ਸ਼ਰਧਾਲੂਆਂ ਵਲੋਂ ਮੇਲੇ ਦੇ ਆਲੇ-ਦੁਆਲੇ ਤੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਤੇ ਸੈਂਕੜਿਆਂ ਦੀ ਗਿਣਤੀ 'ਚ ਵੰਨ-ਸਵੰਨੇ ਲੰਗਰ, ਕੋਲਡ ਡਰਿੰਕਸ ਤੇ ਵੱਖ-ਵੱਖ ਤਰ੍ਹਾਂ ਦੀਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਬਾਬਾ ਜਵਾਹਰ ਦਾਸ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਮਾਣ ਦਿੰਦੀਆਂ ਹਨ | ਪਿੰਡ ਖਰਦੇਹੜ, ਜੰਡਿਆਲਾ, ਪੱਜੋਦਿਉਤਾ, ਨੰਦਾਚੌਰ, ਕੱਤੋਵਾਲ, ਕਾਲੂਵਾਹਰ, ਨਰਿਆਲ, ਸ਼ੇਰਪੁਰ, ਖ਼ਾਨਪੁਰ, ਕੂੰਟਾਂ, ਆਹਰ, ਬਹਿਰਾਮ, ਤਲਵੰਡੀ, ਲੰਮੇ-ਕਾਣੇ, ਮੱਛਰੀਵਾਲ, ਤਲਵੰਡੀ ਗੋਨੀ ਤੇ ਹੋਰਾਂ ਪਿੰਡਾਂ ਵਲੋਂ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ |
ਪਿਛਲੀ ਖ਼ਬਰ ਬਾਬਾ ਰੱਲ੍ਹ ਦੀ ਯਾਦ 'ਚ ਜੋੜ ਮੇਲਾ ਕੱਲ੍ਹ ਅਗਲੀ ਖ਼ਬਰ ਨਗਰ ਕੌਂਸਲ ਗੜ੍ਹਸ਼ੰਕਰ ਦੀ ਚੋਣ ਲਈ 7 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।