31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਾਬਾ ਰੱਲ੍ਹ ਦੀ ਯਾਦ 'ਚ ਜੋੜ ਮੇਲਾ ਕੱਲ੍ਹ

ਅਜੀਤ ਡੈਸਕ 16-05-2026
ਕੋਟਫ਼ਤੂਹੀ, 15 ਮਈ (ਅਟਵਾਲ)-ਪਿੰਡ ਅਜਨੋਹਾ ਦੇ ਦਰਬਾਰ ਬਾਬਾ ਰੱਲ੍ਹ ਦੇ ਅਸਥਾਨ 'ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਰੱਲ੍ਹ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 17 ਮਈ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਗਗਨਦੀਪ ਰੱਲ੍ਹ, ਰਵੀ ਕੁਮਾਰ ਮਾਈਓਪੱਟੀ ਨੇ ਦੱਸਿਆ ਕਿ ਇਸ ਮÏਕੇ ਪੂਜਾ ਅਰਚਨਾ ਕੀਤੀ ਜਾਵੇਗੀ | ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਧਾਰਮਿਕ ਤੇ ਸਭਿਆਚਾਰ ਪ੍ਰੋਗਰਾਮ 'ਚ ਕਲਾਕਾਰ ਰਾਮ ਮੌਜੀ ਬੀਟ ਗਰੁੱਪ ਚੱਬੇਵਾਲ, ਸ੍ਰੀ ਦਾਸ ਐਂਡ ਦਾਸ ਸ਼ਿਵਾ ਡਿਊਟ ਜੋੜੀ ਰੋਪੜ, ਹਰਦੀਪ ਬੱਲ, ਐਮ ਦੀਪ ਹੁਸ਼ਿਆਰਪੁਰ ਆਦਿ ਬਾਬਾ ਜੀ ਦੇ ਗੁਣਗਾਨ ਕਰਨਗੇ |
ਪਿਛਲੀ ਖ਼ਬਰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਉੜਮੁੜ 'ਚ ਵਿਦਿਆਰਥੀਆਂ ਦੀ ਸਹਾਇਤਾ ਲਈ ਸ਼ਲਾਘਾਯੋਗ ਯੋਗਦਾਨ ਅਗਲੀ ਖ਼ਬਰ ਸੂਸਾਂ ਦੇ ਮੇਲੇ 'ਤੇ ਸ਼ਰਧਾਲੂਆਂ ਵਲੋਂ ਵੱਡੀ ਗਿਣਤੀ ਵਿਚ ਲੰਗਰ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।