29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 16-05-2026
ਮਾਹਿਲਪੁਰ, 15 ਮਈ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤੀਜਾ 5ਵਾਂ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਅਗਵਾਈ ਤੇ ਹਰਨੰਦਨ ਸਿੰਘ ਖਾਬੜਾ ਦੀ ਦੇਖ-ਰੇਖ 'ਚ ਸ਼ੁਰੂ ਕਰਵਾਇਆ | ਟੂਰਨਾਮੈਂਟ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚ ਕਲੱਬ ਦੇ ਚੇਅਰਮੈਨ ਸੰਤ ਸਾਧੂ ਸਿੰਘ ਨਿਰਮਲ ਕੁਟੀਆ ਕਹਾਰਪੁਰ ਵਾਲਿਆਂ ਨੇ ਕੀਤਾ ਜਦਕਿ ਪ੍ਰਧਾਨਗੀ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਵਰਿੰਦਰ ਸ਼ਰਮਾ, ਪਿ੍ੰ. ਡਾ. ਪਰਵਿੰਦਰ ਸਿੰਘ, ਪਿ੍ੰ. ਸ਼ਿਬੂ ਮੈਥੀਓ ਕੇ., ਸਰਪੰਚ ਹਰਨੇਕ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਟੂਰਨਾਮਾੈਟ 'ਚ 24 ਟੀਮਾਂ ਭਾਗ ਲੈ ਰਹੀਆਂ ਹਨ | ਅੱਜ ਕਰਵਾਏ ਉਦਘਾਟਨੀ ਮੈਚਾਂ ਪਿੰਡ ਚੰਦੇਲੀ ਦੀ ਟੀਮ ਨੇ ਪਿੰਡ ਘੁਮਿਆਲਾ ਦੀ ਟੀਮ ਨੂੰ 3-2 ਨਾਲ, ਪਿੰਡ ਬਾਹੋਵਾਲ ਨੇ ਪਿੰਡ ਚੱਕ ਮੱਲਾ ਦੀ ਟੀਮ ਨੂੰ 1-0 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਮਨਜਿੰਦਰ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਸੁਖਵਿੰਦਰ ਕੌਰ ਸਾਬਕਾ ਸਰਪੰਚ, ਗੁਰਦਿਆਲ ਸਿੰਘ ਖਾਬੜਾ, ਗੁਰਸ਼ਰਨ ਸਿੰਘ ਜੋਨੀ ਮੀਤ ਪ੍ਰਧਾਨ, ਗਿਆਨ ਚੰਦ, ਹਰਜੀਵਨ ਸਿੰਘ ਖਾਬੜਾ, ਚਰਨਜੀਤ ਸਿੰਘ ਖਾਬੜਾ, ਸਰਬਜੀਤ ਸਿੰਘ, ਹਰਮੇਸ਼ ਲਾਲ ਬਾਲੀ, ਮਾ.ਕਰਮ ਸਿੰਘ, ਨੰਬਰਦਾਰ ਪੰਡਿਤ ਭੂਸ਼ਣ ਕੁਮਾਰ, ਸੰਜੀਵ ਬਾਲੀ, ਸਤਵਿੰਦਰ ਸਿੰਘ ਬਿੱਟੂ, ਥਾਣੇਦਾਰ ਸੁਮਿਤ ਬਾਲੀ, ਥਾਣੇਦਾਰ ਰਾਜ ਕੁਮਾਰ ਰਾਜੂ, ਪ੍ਰਮਾਤਮਾ ਸਿੰਘ, ਕੋਚ ਹਰਿੰਦਰ ਸਿੰਘ ਸਨੀ, ਗਿਆਨੀ ਹਰਭਜਨ ਸਿੰਘ, ਮੁਕੇਸ਼ ਕੁਮਾਰ ਕੇਸ਼ੀ, ਗੁਰਮੀਤ ਸਿੰਘ ਅਮਰੀਕਾ, ਮਨਿੰਦਰ ਸਿੰਘ ਕਾਲਾ, ਅਮਰੀਕ ਸਿੰਘ ਵਿੱਕੀ, ਕੋਚ ਪਰਮਜੀਤ ਸਿੰਘ, ਸਤਵੀਰ ਸਿੰਘ ਸੱਤੀ, ਦੀਪਾ ਦੁਸਾਝਾਂ, ਗੁਲਬਰਗ ਸਿੰਘ, ਸਰਬਜੀਤ ਸਿੰਘ ਚੰਦੇਲੀ, ਰਣਜੀਤ ਸਿੰਘ ਰਿੰਕੂ, ਲਖਵਿੰਦਰ ਸਿੰਘ ਬਿੱਟੂ, ਮੇਜਰ ਸਿੰਘ ਖਾਬੜਾ, ਅਮਨਦੀਪ ਸਿੰਘ ਮੰਨਾ, ਪਿੰਡ ਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੇਵਾਵਾਂ 'ਚ ਕੰਮ ਰਹੇ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ-ਡਾ. ਅਜੇ ਬੱਗਾ ਅਗਲੀ ਖ਼ਬਰ ਫਲਾਂ ਤੇ ਸਬਜ਼ੀਆਂ ਨੂੰ ਸੁਕਾ ਕੇ ਅਤੇ ਡੱਬਾਬੰਦ ਕਰਕੇ ਕਿਸਾਨਾਂ ਦੀ ਆਮਦਨ ਵਧੇਗੀ- ਡਾ. ਢੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।