29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਸੇਵਾਵਾਂ 'ਚ ਕੰਮ ਰਹੇ ਮੁਲਾਜ਼ਮਾਂ ਨੂੰ ਪੱਕਾ ਕਰੇ ਸਰਕਾਰ-ਡਾ. ਅਜੇ ਬੱਗਾ

ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਸਮਾਜਿਕ ਜਾਗਰੂਕਤਾ ਲਈ ਕੰਮ ਕਰ ਰਹੀ ਸੰਸਥਾ 'ਸਵੇਰਾ' ਨੇ ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਆਊਟਸੋਰਸਿੰਗ, ਕੰਟਰੈਕਟ 'ਤੇ ਕੰਮ ਕਰ ਰਹੇ ਅਸਥਾਈ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਨੌਕਰੀ ਵਲੋਂ ਸੁਰੱਖਿਅਤ ਕਰਮਚਾਰੀ ਹੀ ਸਮਰਪਿਤ ਭਾਵਨਾ ਨਾਲ ਕੰਮ ਕਰ ਸਕਦਾ ਹੈ | ਸਰਕਾਰ ਤਾਂ ਹੀ ਕੁਸ਼ਲ ਸ਼ਾਸਨ ਦੇ ਸਕਦੀ ਹੈ ਜੇਕਰ ਉਨ੍ਹਾਂ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ, ਜਿਨ੍ਹਾਂ ਨੇ ਸਾਫ਼-ਸੁਥਰਾ ਸ਼ਾਸਨ ਦੇਣ 'ਚ ਅਹਿਮ ਭੂਮਿਕਾ ਅਦਾ ਕਰਨੀ ਹੈ | 'ਸਵੇਰਾ' ਦੇ ਅਹੁਦੇਦਾਰਾਂ ਡਾ. ਅਜੇ ਬੱਗਾ, ਹਰੀਸ਼ ਸੈਣੀ, ਡਾ. ਸਰਦੂਲ ਸਿੰਘ ਤੇ ਡਾ. ਅਵਨੀਸ਼ ਓਹਰੀ ਨੇ ਜਾਰੀ ਬਿਆਨ 'ਚ ਆਖਿਆ ਕਿ ਸਰਕਾਰੀ ਸੇਵਾਵਾਂ ਜਨਤਕ ਭਲਾਈ ਦੀ ਰੀੜ੍ਹ ਦੀ ਹੱਡੀ ਹਨ | ਉਨ੍ਹਾਂ ਕਿਹਾ ਕਿ ਅਸਥਾਈ ਆਧਾਰ ਤੇ ਭਰਤੀ ਕੀਤੇ ਕਰਮਚਾਰੀ ਉਹੀ ਜ਼ਿੰਮੇਵਾਰੀ ਅਤੇ ਉਹੀ ਕੰਮ ਕਰਦੇ ਹਨ ਜਿਹੜੇ ਕਿ ਪੱਕੇ ਕਰਮਚਾਰੀ ਕਰਦੇ ਅਹੁਦੇਦਾਰਾਂ ਨੇ ਆਖਿਆ ਕਿ ਜਦੋਂ ਅਸਥਾਈ ਤੌਰ 'ਤੇ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਹੜਤਾਲ 'ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੰਮ 'ਚ ਵਿਘਨ ਪਾਉਣ ਵਾਲੇ ਕਰਾਰ ਦਿੱਤਾ ਜਾਂਦਾ ਹੈ ਨਾ ਕਿ ਸਿਸਟਮ ਦੀ ਕਮੀ ਨੂੰ ਉਜਾਗਰ ਕਰਨ ਵਾਲੇ |
ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਵਧਾਉਣਾ ਲੋਕਾਂ 'ਤੇ ਬੋਝ-ਐਡ. ਰੋਹਿਤ ਜੋਸ਼ੀ ਅਗਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।